ਉੱਭਰਦਾ ਨੌਜਵਾਨ ਸਿਤਾਰਾ ਹੈ-ਦਿਲਸ਼ਾਨ

ਨੌਜਵਾਨ

ਜਲੰਧਰ 28 ਜਨਵਰੀ (ਜਸਵਿੰਦਰ ਸਿੰਘ ਆਜ਼ਾਦ)- ਰਾਜਿਆਂ ਮਹਾਰਾਜਿਆਂ ਦੇ ਸ਼ਹਿਰ ਕਪੂਰਥਲਾ ਦਾ ਸੰਗੀਤ ਦੀ ਦੁਨੀਆਂ ਦੇ ਨਾਲ ਵੀ ਬਹੁਤ ਗਹਿਰਾ ਸੰਬੰਧ ਹੈ। ਇਸ ਸ਼ਹਿਰ ਨੇ ਬਹੁਤ ਨਾਮਵਰ ਗਾਇਕ, ਸੰਗੀਤਕਾਰ ਦਿੱਤੇ ਹਨ। ਇਸੇ ਸ਼ਹਿਰ ਵਿੱਚ ਇਕ ਹੋਰ ਉੱਭਰਦਾ ਨੌਜਵਾਨ ਸਿਤਾਰਾ ਹੈ-ਦਿਲਸ਼ਾਨ (ਸਿੰਗਰ), ਜੋ ਕਿ ਆਪਣੀ ਖੂਬਸੂਰਤ ਗਾਇਕੀ ਦੇ ਨਾਲ ਨਾਲ ਇਕ Grow Talent Acedmy ਜੋ ਕਿ ਬੱਸ ਸਟੈਂਡ ਸਾਹਮਣੇ, ਕਪੂਰਥਲਾ ਵਿੱਚ ਚਲਾ ਰਿਹਾ ਹੈ। ਜਿੱਥੇ, ਕਲਾਸੀਕਲ, ਫੋਲਕ, ਪੰਜਾਬੀ, ਹਿੰਦੀ, ਬਾਲੀਵੁੱਡ ਗਾਇਕੀ ਦੇ ਨਾਲ, ਹਰਮੋਨੀਅਮ, ਗਿਟਾਰ, ਤਬਲਾ ਦੀ ਤਾਲੀਮ ਦੇ ਰਹੇ ਹਨ। ਉਥੇ ਹਰ ਉਮਰ ਦੇ ਬੱਚੇ ਨੌਜਵਾਨ ਆ ਕੇ ਸਿਖਿਆ ਵੀ ਲੈ ਰਹੇ ਹਨ ਅਤੇ ਸਕੂਲ ਵਿੱਚ ਵੀ ਬਤੌਰ ਮਿਊਜ਼ਿਕ ਟੀਚਰ ਦਾ ਅੱਠ ਤੋਂ ਦਸ ਸਾਲ ਦਾ ਤਜਰਬਾ ਹੈ।

ਟੀਵੀ, ਯੂਟਿਊਬ, ਫੇਸਬੁੱਕ, ਇੰਸਟਾਗ੍ਰਾਮ ਤੇ ਵੀ ਦਿਲਸ਼ਾਨ ਦੇ ਔਫਾਈਸ਼ਲ ਅਕਾਊਂਟ ਤੇ ਵੀ ਕਈ ਪੰਜਾਬੀ ਹਿੰਦੀ ਸੋਂਗ ਚਲ ਰਹੇ ਹਨ ਜਿਹਨਾਂ ਨੂੰ ਸਰੋਤੇ ਬਹੁਤ ਪਸੰਦ ਕਰ ਰਹੇ ਹਨ ਅਤੇ ਆਪਣਾ ਬਹੁਤ ਪਿਆਰ ਦੇ ਰਹੇ ਹਨ। ਮੈਂ ਉਮੀਦ ਕਰਦਾ ਹਾਂ ਕਿ ਸਭ ਦਿਲਸ਼ਾਨ ਨੂੰ ਚਾਹੁਣ ਵਾਲੇ ਇਸੇ ਤਰ੍ਹਾਂ ਉਸਨੂੰ ਆਪਣਾ ਆਸ਼ੀਰਵਾਦ ਦੇਂਦੇ ਰਹਿਣਗੇ।

By admin

Related Post