ਹੁਸ਼ਿਆਰਪੁਰ 22 ਜਨਵਰੀ ( ਤਰਸੇਮ ਦੀਵਾਨਾ ) – ਬਜਰੰਗ ਦਲ ਹਿੰਦੁਸਤਾਨ ਵੱਲੋਂ ਸ਼ਿਵ ਮੰਦਿਰ ਬੋਹਣ, ਹੁਸ਼ਿਆਰਪੁਰ ਵਿਖੇ ਸ੍ਰੀ ਰਾਮ ਮੰਦਿਰ ਜੀ ਦੀ ਪ੍ਰਾਣ ਪ੍ਰਤਿਸ਼ਠਾ ਦੀ ਦੂਸਰੀ ਵਰ੍ਹੇਗੰਢ ਬੜੀ ਧੂਮ-ਧਾਮ ਨਾਲ ਮਨਾਈ ਗਈ। ਇਸ ਮੌਕੇ ਸੰਗਠਨ ਦੇ ਰਾਸ਼ਟਰੀ ਸਕੱਤਰ ਮਨਜੀਤ ਸਿੰਘ ਮਾਹਿਲਪੁਰੀ ਅਤੇ ਪਰਮਜੀਤ ਸਿੰਘ ਫੌਜੀ ਬੂਥਗੜ੍ਹ, ਰਾਸ਼ਟਰੀ ਪ੍ਰਧਾਨ ਸਿੱਖ ਸੰਗਤ ਨੇ ਸਾਂਝੇ ਤੌਰ ‘ਤੇ ਬੋਲਦਿਆਂ ਆਏ ਹੋਏ ਬਜਰੰਗੀਆਂ ਨੂੰ ਬਜਰੰਗ ਦਲ ਹਿੰਦੁਸਤਾਨ ਸੰਗਠਨ ਦੇ ਹਿੱਤ ਲਈ ਅਤੇ ਸੰਗਠਨ ਦੀ ਮਜ਼ਬੂਤੀ ਲਈ ਵੱਧ-ਚੜ੍ਹ ਕੇ ਕੰਮ ਕਰਨ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਆਏ ਹੋਏ ਬਜਰੰਗੀਆਂ ਅਤੇ ਸ਼ਿਵ ਮੰਦਿਰ ਬੋਹਣ ਦੇ ਮੁੱਖ ਸੇਵਾਦਾਰ ਨੇ ਸ੍ਰੀ ਹਨੂਮਾਨ ਚਾਲੀਸਾ ਦੇ ਪੰਜ ਪਾਠ ਕੀਤੇ, ਅਤੇ ਸ੍ਰੀ ਰਾਮ ਜੀ ਦੇ ਜੀਵਨ ਬਾਰੇ ਸੰਗਤ ਨੂੰ ਮਹੱਤਵਪੂਰਨ ਜਾਣਕਾਰੀ ਦਿੱਤੀ ਅਤੇ ਉਨ੍ਹਾਂ ਦੇ ਦਿਖਾਏ ਹੋਏ ਰਸਤੇ ‘ਤੇ ਚੱਲਣ ਲਈ ਪ੍ਰੇਰਿਤ ਕੀਤਾ। ਸੰਗਤ ਨੂੰ ਪ੍ਰਸਾਦ ਵੰਡਣ ਤੋਂ ਬਾਅਦ ਸ੍ਰੀ ਰਾਮ ਜੀ ਦੇ ਜੈਕਾਰੇ ਲਗਾ ਕੇ ਸੰਗਤ ਸਮੇਤ ਪ੍ਰੋਗਰਾਮ ਦੀ ਸਮਾਪਤੀ ਕੀਤੀ ਗਈ। ਇਸ ਮੌਕੇ ਸੋਢੀ ਲੋਂਗੀਆ ਨੇ ਵਿਸ਼ੇਸ਼ ਤੌਰ ‘ਤੇ ਇਸ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ।
ਇਸ ਮੌਕੇ ਸੰਜੀਵ ਕੁਮਾਰ ਸੋਨੂੰ ਚੱਗਰਾਂ, ਜਸਵੀਰ ਸਿੰਘ ਕੋਆਰਡੀਨੇਟਰ ਪੰਜਾਬ, ਸੰਨੀ ਨਸਰਾ ਦੋਆਬਾ ਪ੍ਰਧਾਨ, ਜ਼ਿਲ੍ਹਾ ਪ੍ਰਧਾਨ ਹਰਪ੍ਰੀਤ ਸਿੰਘ ਟਾਂਡਾ, ਜ਼ਿਲ੍ਹਾ ਵਾਈਸ ਪ੍ਰਧਾਨ ਦਵਿੰਦਰ ਸਿੰਘ ਮਾਹਿਲਪੁਰੀ, ਸਿਟੀ ਪ੍ਰਧਾਨ ਟੋਨੀ ਹਾਂਡਾ, ਹਲਕਾ ਚੱਬੇਵਾਲ ਤੋਂ ਸੰਜੂ ਰਾਣਾ ਬਜਰੋਰ, ਰਮਨ ਪਵਾਰ ਯੂਥ ਪ੍ਰਧਾਨ, ਜੁਗਲ ਕਿਸ਼ੋਰ, ਬਲਦੇਵ ਨਾਰੂਨੰਗਲ, ਅਸ਼ਵਨੀ ਠਾਕੁਰ ਮਹਾਵੀਰ ਕ੍ਰਾਂਤੀ ਦਲ ਰਾਸ਼ਟਰੀ ਪ੍ਰਧਾਨ, ਯਸ਼ ਲਲਵਾਨ, ਰਾਜੇਸ਼ ਸੈਣੀ ਆਦਿ ਅਤੇ ਭਾਰੀ ਸੰਖਿਆ ਵਿੱਚ ਬਜਰੰਗੀ ਸ਼ਾਮਿਲ ਸਨ।

