ਜਲੰਧਰ 16 ਨਵੰਬਰ (ਦਲਵੀਰ ਸਿੰਘ ਕਲੋਈਆ)- ਸਮਾਜ ਸੇਵਾ ਸੋਸਾਇਟੀ ਪ੍ਰੀਤ ਨਗਰ ਲਾਡੋਵਾਲੀ ਰੋਡ ਵੱਲੋਂ 267ਵਾਂ ਰਾਸ਼ਨ ਵਿਤਰਨ ਐਸ ਡੀ ਫੱਲਣਵਾਲ ਗਰਲਜ ਸੀਨੀਅਰ ਸੈਕੈਂਡਰੀ ਸਕੂਲ ਵਿਖੇ ਕਰਵਾਇਆ ਗਿਆ ਜਿਸ ਵਿੱਚ 21ਵਿਧਵਾ ਤੇ ਬੇਸਹਾਰ ਔਰਤਾਂ ਨੂੰ ਰਾਸ਼ਨ ਦਿੱਤਾ ਗਿਆ। ਜਿਸ ਵਿੱਚ ਮੁੱਖ ਮਹਿਮਾਨ ਸਮਾਜ ਸੇਵਕ ਬਲਵੀਰ ਸਿੰਘ ਜਸਰੋਟੀਆ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਸਮਾਗਮ ਚ ਪਹੁੰਚਣ ਤੇ ਸੋਸਾਇਟੀ ਦੀ ਪ੍ਰਧਾਨ ਸੰਤੋਸ਼ ਵਰਮਾ ਵੱਲੋਂ ਉਹਨਾਂ ਦਾ ਮਾਤਾ ਦੀ ਚੁੰਨੀ ਪਾ ਕੇ ਸਵਾਗਤ ਕੀਤਾ। ਇਸ ਤੋਂ ਬਾਅਦ ਰਜੀਵ ਸੰਗਰ ਅਤੇ ਸੁਭਾਸ਼ ਸਦੇੜਾ ਨੇ ਸੁਸਾਇਟੀ ਦੇ ਬਾਰੇ ਜਾਣਕਾਰੀ ਦਿੱਤੀ। ਪਿਛਲੇ 22 ਸਾਲਾਂ ਤੋਂ ਜੋ ਕੰਮ ਕਰ ਰਹੀ ਸੀ ਉਸ ਬਾਰੇ ਦੱਸਿਆ।
ਇਸ ਤੋਂ ਬਾਅਦ ਮੁੱਖ ਮਹਿਮਾਨ ਬਲਵੀਰ ਸਿੰਘ ਜਸਰੋਟੀਆ ਨੇ ਆਪਣੇ ਭਾਸ਼ਣ ਕਿਹਾ ਕਿ ਸਮਾਜ ਸੇਵਾ ਸੁਸਾਇਟੀ ਪਿਛਲੇ 22 ਸਾਲਾਂ ਤੋਂ ਜੋ ਕੰਮ ਕਰ ਰਹੀ ਹੈ ਬਹੁਤ ਬਹੁਤ ਵਧੀਆ ਕਰ ਰਹੇ ਆ ਅਤੇ ਮੈਂ ਵੀ ਪਿਛਲੇ 22 ਸਾਲਾਂ ਤੋਂ ਇਹਨਾਂ ਦੇ ਨਾਲ ਹਾਂ ਜਲੰਧਰ ਵਿੱਚ ਸਭ ਤੋਂ ਪੁਰਾਣੀ ਸੋਸਾਇਟੀ ਹੈ। ਇਹਨਾਂ ਨੇ ਹਰ ਇੱਕ ਕੰਮ ਕੀਤਾ ਜਿਸ ਤਰ੍ਹਾਂ ਮੈਡੀਕਲ ਕੈਂਪ, ਬੂਟੇ ਲਾਏ, ਯੋਗਾ ਕੈਪ ਅਤੇ ਜੋ ਵੀ ਕੰਮ ਲੋਕਾਂ ਦੀ ਸੁਵਿਧਾ ਵਾਸਤੇ ਹੁੰਦਾ ਉਹ ਸਭ ਕੰਮ ਕੀਤੇ ਹਨ। ਉਹਨਾਂ ਨੇ ਆਪਣੇ ਵੱਲੋਂ ਸੋਸਾਇਟੀ ਨੂੰ 11000 ਦਿੱਤੇ ਅਤੇ ਕਿਹਾ ਕਿ ਅਗਰ ਹੋਰ ਵੀ ਕਿਸੇ ਦੀ ਜਰੂਰਤ ਹੋਵੇਗੀ ਤੇ ਮੈਂ ਹਮੇਸ਼ਾ ਸੋਸਾਇਟੀ ਦੇ ਨਾਲ ਹਾ।
ਇਸ ਤੋਂ ਬਾਅਦ ਉਹਨਾਂ ਨੇ ਵਿਧਵਾ ਤੇ ਬੇਸਹਾਰ ਨੂੰ ਰਾਸ਼ਨ ਆਪਣੇ ਹੱਥੀ ਦਿੱਤਾ ਜੋ ਇਸ ਵਾਰੀ ਰਾਸ਼ਨ ਦਿੱਤਾ ਗਿਆ, ਉਹ ਵਾਰਡ ਨੰਬਰ 23 ਦੇ ਕੌਂਸਲਰ ਪੱਤੀ ਹਰਪਾਲ ਸਿੰਘ ਮਿੰਟੂ ਵੱਲੋਂ ਦਿੱਤਾ ਗਿਆ। ਰਾਸ਼ਨ ਵੰਡ ਸਮਾਗਮ ਦੇ ਅੰਤ ਵਿੱਚ ਸੋਸਾਇਟੀ ਤੇ ਜਨਰਲ ਸਕੱਤਰ ਦਲਬੀਰ ਸਿੰਘ ਕਲੋਈਆ ਵੱਲੋਂ ਆਏ ਹੋਏ ਮੁੱਖ ਮਹਿਮਾਨ ਦਾ ਦਿਲੋਂ ਧੰਨਵਾਦ ਕੀਤਾ ਅਤੇ ਕਿਹਾ ਕਿ ਅੱਗੇ ਤੋਂ ਵੀ ਆਉਂਦੇ ਰਹਿਣਾ। ਇਸ ਮੌਕੇ ਤੇ ਪ੍ਰਧਾਨ ਸੰਤੋਸ਼ ਵਰਮਾ,ਜਨਰਲ ਸਕੱਤਰ ਦਲਬੀਰ ਸਿੰਘ ਕਲੋਈਆ, ਕੈਸ਼ੀਅਰ ਰਾਜੀਵ ਸੰਗਰ, ਵਾਈਸ ਪ੍ਰਧਾਨ ਸੁਭਾਸ਼ ਸਦੇੜਾ, ਸਟੇਜ ਸਕੱਤਰ ਸੱਤਪਾਲ ਕੋਟੀਆ, ਰਾਣੀ ਸਰੀਨ, ਅਨੂ ਸ਼ਰਮਾ, ਅਰਚਨਾ, ਮੈਡਮ ਮਾਲਤੀ ਆਦਿ ਹਾਜ਼ਰ ਸਨ।

