ਪਿੰਡ ਭੁੰਗਰਨੀ ਵਿਖੇ ਅਜੀਤ ਸਿੰਘ ਸਹਿਗਲ ਦੇ ਨਮਿਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ 21 ਨਵੰਬਰ ਨੂੰ

ਅਜੀਤ ਸਿੰਘ ਸਹਿਗਲ

ਹੁਸ਼ਿਆਰਪੁਰ, 14 ਨਵੰਬਰ (ਤਰਸੇਮ ਦੀਵਾਨਾ)- ਪਿੰਡ ਭੁੰਗਰਨੀ ਦੇ ਉਘੇ ਸਮਾਜ ਸੇਵਕ ਅਜੀਤ ਸਿੰਘ 82 ਸਾਲ ਪੁੱਤਰ ਅਰਜਨ ਸਿੰਘ ਵਾਸੀ ਪਿੰਡ ਭੁੰਗਰਨੀ ਜ਼ਿਲ੍ਹਾ ਹੁਸ਼ਿਆਰਪੁਰ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ। ਇਸ ਮੌਕੇ ਦੁੱਖ ਦੀ ਘੜੀ ਵਿੱਚ ਇਲਾਕੇ ਭਰ ਤੋਂ ਰਾਜਨੀਤਿਕ ਪਾਰਟੀਆਂ, ਧਾਰਮਿਕ ਜਥੇਬੰਦੀਆਂ, ਸਮਾਜਿਕ ਸੰਸਥਾਵਾਂ, ਪੱਤਰਕਾਰ ਭਾਈਚਾਰਾ ਅਤੇ ਸਿਆਸੀ ਆਗੂਆਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਇਸ ਮੌਕੇ ਹਰਵਿੰਦਰ ਸਿੰਘ ਭੁੰਗਰਨੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਅਜੀਤ ਸਿੰਘ ਸਹਿਗਲ ਦਾ ਬੀਤੀ ਦਿਨੀਂ ਦੇਹਾਂਤ ਹੋ ਗਿਆ ਸੀ।

ਉਨ੍ਹਾਂ ਦਾ ਅੰਤਿਮ ਸੰਸਕਾਰ ਪੂਰੇ ਧਾਰਮਿਕ ਰੀਤੀ ਰਿਵਾਜਾਂ ਨਾਲ ਪਿੰਡ ਭੁੰਗਰਨੀ ਦੇ ਸ਼ਮਸ਼ਾਨਘਾਟ ਵਿਖੇ ਕਰ ਦਿੱਤਾ ਗਿਆ। ਉਹਨਾਂ ਦੱਸਿਆ ਕਿ ਅਜੀਤ ਸਿੰਘ ਦੀ ਆਤਮਿਕ ਸ਼ਾਂਤੀ ਲਈ ਰੱਖੇ ਸ਼੍ਰੀ ਸਾਹਿਜ ਪਾਠ ਸਾਹਿਬ ਜੀ ਦੇ ਭੋਗ 21ਨਵੰਬਰ ਨੂੰ ਉਨ੍ਹਾਂ ਦੇ ਗ੍ਰਹਿ ਵਿਖੇ ਪਾਏ ਜਾਣਗੇ। ਉਪਰੰਤ ਗੁਰਦੁਆਰਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੱਖਣ ਪੱਤੀ ਵਿਖੇ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ 12 ਵਜੇ ਤੋ 01 ਵਜੇ ਤੱਕ ਕਰਵਾਏ ਜਾ ਰਹੇ ਹਨ।

By admin

Related Post