ਹੁਸ਼ਿਆਰਪੁਰ 20 ਸਤੰਬਰ (ਤਰਸੇਮ ਦੀਵਾਨਾ)- ਸਭ ਨਾਲ ਪਿਆਰ ਕਿਸੇ ਨਾਲ ਵੈਰ ਨਹੀਂ ਦਾ ਸੰਦੇਸ਼ ਲੈ ਕੇ ਐੱਨ.ਜੀ.ਓ.ਹਿਊਮੈਨਿਟੀ ਫਸਟ ਦੇ 30 ਮੈਂਬਰਾਂ ਵੱਲੋਂ ਦੇਸ਼ ਦੀ ਕੀਤੀ ਜਾ ਰਹੀ ਸਾਈਕਲ ਯਾਤਰਾ ਦਾ ਹੁਸ਼ਿਆਰਪੁਰ ਪਹੁੰਚਣ ’ਤੇ ਫਿੱਟ ਬਾਈਕਰ ਕਲੱਬ ਦੇ ਮੈਂਬਰਾਂ ਵੱਲੋਂ ਪ੍ਰਧਾਨ ਪਰਮਜੀਤ ਸਿੰਘ ਸੱਚਦੇਵਾ ਦੀ ਅਗਵਾਈ ਹੇਠ ਸਵਾਗਤ ਕੀਤਾ ਗਿਆ, ਐੱਨ.ਜੀ.ਓ. ਵੱਲੋਂ ਇਹ ਸਾਈਕਲ ਯਾਤਰਾ ਕਸ਼ਮੀਰ ਤੋਂ ਕੇਰਲਾ ਅਤੇ ਆਸਾਮ ਤੋਂ ਗੁਜਰਾਤ ਤੱਕ ਕੀਤੀ ਜਾ ਰਹੀ ਹੈ। ਇਸ ਮੌਕੇ ਪਰਮਜੀਤ ਸੱਚਦੇਵਾ ਨੇ ਕਿਹਾ ਕਿ ਐੱਨ.ਜੀ.ਓ.ਹਿਊਮੈਨਿਟੀ ਫਸਟ ਵੱਲੋਂ ਕੀਤੀ ਗਈ।
ਇਸ ਪਹਿਲ ਦੀ ਜਿੰਨੀ ਪ੍ਰਸ਼ੰਸਾ ਕੀਤੀ ਜਾਵੇ ਓਨੀ ਹੀ ਘੱਟ ਹੈ ਕਿਉਂਕਿ ਇਸ ਸਾਈਕਲ ਯਾਤਰਾ ਨਾਲ ਇੱਕ ਨਾ ਸਮਾਜ ਨੂੰ ਚੰਗੀ ਸੇਹਤ ਲਈ ਸਾਈਕਲਿੰਗ ਕਰਨ ਪ੍ਰਤੀ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਉੱਥੇ ਨਾਲ ਹੀ ਮਨੁੱਖਤਾ ਦੀ ਭਲਾਈ ਦਾ ਸੰਦੇਸ਼ ਵੀ ਇਹ ਯਾਤਰਾ ਪੂਰੀ ਦੇਸ਼ ਅੰਦਰ ਪਹੁੰਚਾਏਗੀ। ਉਨ੍ਹਾਂ ਦੱਸਿਆ ਕਿ ਇਸ ਸਾਈਕਲ ਯਾਤਰਾ ਵਿੱਚ ਮੌਜੂਦ ਲੋਕਾਂ ਦਾ ਹੁਸ਼ਿਆਰਪੁਰ ਦੇ ਅੱਡਾ ਮਾਹਿਲਪੁਰ ਵਿੱਚ ਸਵਾਗਤ ਕੀਤਾ ਗਿਆ ਤੇ ਉਪਰੰਤ ਫਿੱਟ ਬਾਈਕਰ ਕਲੱਬ ਦੇ ਮੈਂਬਰਾਂ ਵੱਲੋਂ ਉਨ੍ਹਾਂ ਦੇ ਨਾਲ ਡਵਿੱਡਾ ਅਹਿਰਾਣਾ ਤੱਕ ਸਾਈਕਲਿੰਗ ਕਰਕੇ ਯਾਤਰਾ ਨੂੰ ਅੱਗੇ ਲਈ ਵਿਦਾਈ ਦਿੱਤੀ ਗਈ।
ਇਸ ਮੌਕੇ ਉੱਤਮ ਸਿੰਘ ਸਾਬੀ, ਸਾਗਰ ਸੈਣੀ, ਗੋਬਿੰਦਰ ਬੰਟੀ, ਕਰਨ ਭੱਲਾ, ਰਿਤੇਸ਼ ਗੋਇਲ, ਤਰਲੋਚਨ ਸਿੰਘ, ਗੁਰਮੇਲ ਸਿੰਘ, ਅਮਰਿੰਦਰ ਸੈਣੀ, ਡਾ. ਰਾਜੀਵ ਜੈਨ, ਸੰਜੀਵ ਸੋਹਲ, ਦੌਲਤ ਸਿੰਘ, ਉਕਾਂਰ ਸਿੰਘ, ਸੌਰਭ ਸ਼ਰਮਾ, ਸ਼ਿਵਾਂਜਲੀ ਸ਼ਰਮਾ, ਦਿਨੇਸ਼ ਕੁਮਾਰ ਆਦਿ ਵੀ ਮੌਜੂਦ ਸਨ।