ਮਾਸੂਮ ਹਰਬੀਰ ਦੇ ਕਤਲ ਨੇ ਪੂਰੀ ਦੁਨੀਆਂ ਨੂੰ ਝੰਝੋੜ ਕੇ ਰੱਖ ਦਿੱਤਾ : ਬਰਿੰਦਰ ਸਿੰਘ ਪ੍ਰਮਾਰ

ਮਾਸੂਮ ਹਰਬੀਰ

ਹੁਸ਼ਿਆਰਪੁਰ 15 ਸਤੰਬਰ (ਤਰਸੇਮ ਦੀਵਾਨਾ) ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਜ਼ਿਲ੍ਾ ਸੀਨੀਅਰ ਮੀਤ ਪ੍ਰਧਾਨ ਬਰਿੰਦਰ ਸਿੰਘ ਪਰਮਾਰ ਨੇ ਸਾਡੇ ਪੱਤਰਕਾਰ ਨਾਲ ਇੱਕ ਪ੍ਰੈਸ ਵਾਰਤਾ ਦੌਰਾਨ ਗੱਲਬਾਤ ਕਰਦਿਆਂ ਕਿਹਾ ਕਿ ਬੀਤੇ ਦਿਨੀ ਇੱਕ ਪੰਜ ਸਾਲਾ ਮਾਸੂਮ ਹਰਬੀਰ ਸਿੰਘ ਦੇ ਹੋਏ ਕਤਲ ਦੀ ਸਖ਼ਤ ਨਿੰਦਾ ਕੀਤੀ ਅਤੇ ਕਿਹਾ ਕਿ ਇਸ ਕਤਲ ਨੇ ਹੁਸ਼ਿਆਰਪੁਰ ਵਿੱਚ ਹੈਰੀ ਵਰਮਾ ਕਤਲ ਕਾਂਡ ਦੇ ਜ਼ਖ਼ਮ ਦੁਬਾਰਾ ਖੋਲ੍ਹ ਦਿੱਤੇ ਹਨ। ਉਹਨਾਂ ਕਿਹਾ ਕਿ ਪੰਜ ਸਾਲਾਂ ਦੇ ਮਾਸੂਮ ਹਰਬੀਰ ਦੇ ਕਤਲ ਨੇ ਪੂਰੀ ਲੁਕਾਈ ਨੂੰ ਝੰਝੋੜ ਕੇ ਰੱਖ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਮਾਮਲਿਆਂ ਵਿੱਚ, ਪੁਲਿਸ ਨੂੰ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦਿਵਾਉਣ ਲਈ ਤੇਜ਼ੀ ਕਰਨੀ ਚਾਹੀਦੀ ਹੈ!

ਉਹਨਾਂ ਮਾਨਯੋਗ ਅਦਾਲਤ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਹਰਬੀਰ ਕਤਲ ਕਾਂਡ ਦੇ ਕੇਸ ਨੂੰ ਫਾਸਟ ਟਰੈਕ ਅਦਾਲਤ ਵਿੱਚ ਚਲਾਇਆ ਜਾਣਾ ਚਾਹੀਦਾ ਹੈ ਅਤੇ ਵੱਧ ਤੋਂ ਵੱਧ ਦੋ ਮਹੀਨਿਆਂ ਵਿੱਚ ਮਾਨਯੋਗ ਅਦਾਲਤ ਨੂੰ ਆਪਣਾ ਰਿਜ਼ਲਟ ਦੇ ਕੇ ਮਾਸੂਮ ਹਰਬੀਰ ਕਤਲ ਕਾਂਡ ਦੇ ਕਾਤਲ ਦਰਿੰਦਿਆਂ ਨੂੰ ਫਾਂਸੀ ਦੀ ਸਜ਼ਾ ਸੁਝਾ ਸੁਣਾ ਦੇਣੀ ਚਾਹੀਦੀ ਹੈ ਤਾਂ ਕਿ ਹਰਬੀਰ ਦੇ ਪਰਿਵਾਰਿਕ ਮੈਂਬਰਾਂ ਅਤੇ ਹੁਸ਼ਿਆਰਪੁਰ ਦੇ ਨਿਵਾਸੀਆਂ ਨੂੰ ਇਨਸਾਫ ਮਿਲ ਸਕੇ । ਉਹਨਾਂ ਕਿਹਾ ਕਿ ਇਹੋ ਜਿਹੀਆਂ ਘਿਣਾਉਣੀਆਂ ਘਟਨਾਵਾਂ ਲੋਕਾ ਵਿੱਚ ਡਰ ਦੀ ਭਾਵਨਾ ਅਤੇ ਨਫ਼ਰਤ ਫੈਲਾਉਂਦੀਆਂ ਹਨ।

ਉਹਨਾਂ ਕਿਹਾ ਕਿ ਇਸ ਲਈ, ਪੁਲਿਸ ਨੂੰ ਸੁਰੱਖਿਆ ਦੇ ਸਖ਼ਤ ਪ੍ਰਬੰਧ ਕਰਨੇ ਚਾਹੀਦੇ ਹਨ ਅਤੇ ਅਪਰਾਧੀ ਕਿਸਮ ਦੇ ਲੋਕਾਂ ‘ਤੇ ਤਿੱਖੀ ਨਜ਼ਰ ਰੱਖਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਹ ਘਟਨਾਵਾਂ ਸਾਡੇ ਲਈ ਇੱਕ ਸਬਕ ਹਨ ਕਿ ਸਾਨੂੰ ਪੁਰਾਣੇ ਸਮੇਂ ਵਾਂਗ ਇੱਕ ਦੂਜੇ ਦੇ ਬੱਚਿਆਂ ਦਾ ਧਿਆਨ ਰੱਖਣਾ ਚਾਹੀਦਾ ਹੈ ਅਤੇ ਅਜਨਬੀਆਂ ਅਤੇ ਬਾਹਰੀ ਲੋਕਾਂ ਤੋਂ ਸਾਵਧਾਨ ਰਹਿਣ ਦੀ ਲੋੜ ਹੈ। ਉਹਨਾਂ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਇਸ ਕਤਲ ਤੋਂ ਬਾਅਦ ਪੈਦਾ ਹੋਈ ਸਥਿਤੀ ਨਾਲ ਬਹੁਤ ਸਮਝਦਾਰੀ ਨਾਲ ਨਜਿੱਠਿਆ ਜਾਵੇ ਤਾਂ ਜੋ ਬੱਚੇ ਦੇ ਪਰਿਵਾਰਕ ਮਾਪਿਆਂ ਨੂੰ ਪੂਰਨ ਤੌਰ ਤੇ ਇਨਸਾਫ ਮਿਲ ਸਕੇ

By admin

Related Post