ਹੁਸ਼ਿਆਰਪੁਰ 9 ਸਤੰਬਰ (ਤਰਸੇਮ ਦੀਵਾਨਾ ) ਜਿਵੇਂ ਕਿ ਪਿਛਲੇ ਕਈ ਦਿਨਾਂ ਤੋਂ ਪੂਰੇ ਪੰਜਾਬ ਵਿੱਚ ਪਾਣੀ ਜਿਆਦਾ ਆਉਣ ਨਾਲ ਹੜ੍ਹ ਦੀ ਸਥਿਤੀ ਬਣੀ ਹੋਈ ਹੈ ਜਿਸ ਦੀ ਜਿਆਦਾ ਮਾਰ ਬਾਰਡਰ ਏਰੀਆਂ ਪੱਟੀ, ਗੁਰਦਾਸਪੁਰ, ਤਰਨ ਤਾਰਨ ਤੋ ਇਲਾਵਾ ਕਈ ਹੋਰ ਜਗ੍ਹਾ ਵੀ ਪਈ ਹੈ। ਇੱਸ ਹੜ੍ਹ ਨਾਲ ਜਿਆਦਾ ਪਠਾਨਕੋਟ, ਅਜਨਾਲਾ, ਅੰਮ੍ਰਿਤਸਰ, ਤਰਨਤਾਰਨ, ਫਿਰੋਜ਼ਪੁਰ ਫ਼ਾਜ਼ਿਲਕਾ ਅਤੇ ਸੁਲਤਾਨਪੁਰ ਵਗੈਰਾ ਦੇ ਪਿੰਡ ਪ੍ਰਭਾਵਿਤ ਹੋਏ ਹਨ। ਜਿਸ ਕਾਰਨ ਕਈ ਪਿੰਡਾਂ ਦੇ ਲੋਕਾਂ ਦੇ ਘਰਾਂ ਵਿੱਚ ਜਿਆਦਾ ਪਾਣੀ ਆਉਣ ਨਾਲ ਕਈ ਲੋਕ ਘਰਾ ਤੋਂ ਬੇਘਰ ਹੋ ਗਏ ਹਨ ਤੇ ਕਈ ਪਰਿਵਾਰਾਂ ਦੀ ਸਾਰੀ ਸੀ ਸਾਰੀ ਫ਼ਸਲ ਖ਼ਰਾਬ ਹੋ ਗਈ ਹੈ। ਇਹਨਾਂ ਗੱਲਾਂ ਦਾ ਪ੍ਰਗਟਾਵਾ ਸਹਿਰ ਦੇ ਵਾਂਰਡ ਨੰਬਰ 46 ਦੇ ਕੌਂਸਲਰ ਮੁਕੇਸ਼ ਕੁਮਾਰ ਮੱਲ੍ਹ ਨੇ ਕੁਝ ਚੋਣਵੇਂ ਪੱਤਰਕਾਰਾਂ ਨਾਲ ਇੱਕ ਵਾਰਤਾ ਦੌਰਾਨ ਕੀਤਾ।
ਉਹਨਾਂ ਕਿਹਾ ਕਿ ਕਈ ਪਿੰਡਾ ਵਿੱਚ ਪਾਣੀ ਜਿਆਦਾ ਆਉਣ ਨਾਲ ਆਵਾਜਾਈ ਵੀ ਬੰਦ ਹੋ ਗਈ ਹੈ। ਪ੍ਰਸ਼ਾਸਨ ਵੱਲੋਂ ਘਰਾਂ ਵਿੱਚ ਫਸੇ ਲੋਕਾਂ ਨੂੰ ਰੇਸਕਿਊ ਕਰਕੇ ਸੈਂਟਰਾਂ ਵਿੱਚ ਭੇਜਿਆ ਗਿਆ ਹੈ। ਉਹਨਾਂ ਕਿਹਾ ਕਿ ਇਸ ਹੜ੍ਹ ਪ੍ਰਭਾਵਿਤ ਪਰਿਵਾਰਾਂ ਲਈ ਕੁੱਛ ਸਮਾਜਸੇਵੀ ਸੰਸਥਾਵਾਂ ਦੇ ਲੋਕਾਂ ਵਲੋਂ ਪੁਹੰਚ ਕਰਕੇ ਸੁੱਕਾ ਰਾਸ਼ਨ, ਬੱਚਿਆ ਲਈ ਬਿਸਕੁਟ, ਸੁੱਕਾ ਦੁੱਧ, ਪਾਣੀ ਦੀਆ ਬੋਤਲਾਂ, ਅਚਾਰ, ਤਰਪੇਲਾ ਅਤੇ ਪਸ਼ੂਆਂ ਲਈ ਹਰਾ ਚਾਰਾ ਦਿੱਤਾ ਜਾ ਰਿਹਾ ਹੈ। ਕਈ ਸਮਾਜਸੇਵੀ ਸੰਸਥਾਵਾਂ ਵਲੋਂ ਦਵਾਈਆਂ ਦੀ ਸੇਵਾ ਵੀ ਕੀਤੀ ਜਾਂ ਰਹੀ ਹੈ ਤੇ ਕਈ ਸੰਸਥਾਵਾਂ ਦੂਰ ਦੁਰਾਡੇ ਤੋਂ ਆ ਕੇ ਸੇਵਾ ਕਰ ਰਹੀਆਂ ਹਨ ।
ਉਹਨਾਂ ਕਿਹਾ ਕਿ ਜਦੋਂ ਜਦੋਂ ਵੀ ਪੰਜਾਬ ਤੇ ਕੋਈ ਔਖੀ ਘੜੀ ਆਈ ਤਾਂ ਪੰਜਾਬੀਆਂ ਨੇ ਵੱਧ ਚੜ੍ਹ ਕੇ ਸੇਵਾ ਕੀਤੀ ਤੇ ਜੋ ਵੀ ਵਿਪਤਾ ਆਈ ਉਸ ਨੂੰ ਦੂਰ ਕੀਤਾ। ਭਾਵੇਂ ਉਹ ਕਰੋਨਾ ਦਾ ਸਮਾਂ ਸੀ ਹਰ ਇੱਕ ਵਿਅਕਤੀ ਹਰ ਇੱਕ ਇਨਸਾਨ ਕੋਲੋ ਜਿੰਨਾ ਹੋ ਸਕਿਆ ਸੇਵਾ ਕੀਤੀ। ਉਹਨਾਂ ਅਪੀਲ ਕਰਦਿਆਂ ਕਿਹਾ ਹੈ ਕਿ ਅੱਜ ਲੋੜ ਹੈ ਹਰ ਇੱਕ ਵਿਅਕਤੀ ਨੂੰ ਇਸ ਵਿਪਤਾ ਦੀ ਘੜੀ ਹੜ ਪੀੜ੍ਹਤ ਪਰਿਵਾਰਾ ਨਾਲ ਖੜੇ ਹੋਣ ਦੀ।