ਛੋਟੇ ਬੱਚਿਆਂ ਲਈ 5 ਕਿਲੋਮੀਟਰ ਸਾਈਕਲੋਥਾਨ ਵੀ ਕਰਵਾਈ ਜਾਵੇਗੀ
ਹੁਸ਼ਿਆਰਪੁਰ 2 ਸਤੰਬਰ ( ਤਰਸੇਮ ਦੀਵਾਨਾ ) ਫਿੱਟ ਬਾਈਕਰ ਕਲੱਬ ਹੁਸ਼ਿਆਰਪੁਰ ਵੱਲੋਂ 2 ਨਵੰਬਰ 2025 ਨੂੰ 5 ਕਿਲੋਮੀਟਰ ਦੀ ਸੱਚਦੇਵਾ ਸਟਾਕਸ ਹੁਸ਼ਿਆਰਪੁਰ ਵਾਕਥੌਨ ਕਰਵਾਈ ਜਾ ਰਹੀ ਹੈ ਜੋ ਕਿ ਸਵ. ਐਥਲੀਟ ਫੌਜਾ ਸਿੰਘ ਨੂੰ ਸਮਰਪਿਤ ਹੋਵੇਗੀ, ਇਹ ਜਾਣਕਾਰੀ ਕਲੱਬ ਦੇ ਪ੍ਰਧਾਨ ਪਰਮਜੀਤ ਸਿੰਘ ਸੱਚਦੇਵਾ ਨੇ ਦਿੱਤੀ ਅਤੇ ਦੱਸਿਆ ਕਿ ਇਸ ਪ੍ਰੋਗਰਾਮ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਤੇ ਜਲਦ ਹੀ ਇਸਦੇ ਲਈ ਰਜਿਸਟ੍ਰੇਸ਼ਨ ਸ਼ੁਰੂ ਕਰਨ ਜਾ ਰਹੇ ਹਾਂ। ਪਰਮਜੀਤ ਸੱਚਦੇਵਾ ਨੇ ਦੱਸਿਆ ਕਿ ਇਸ ਵਾਕਥੌਨ ਵਿੱਚ ਹਰ ਇੱਕ ਸ਼ਹਿਰ ਵਾਸੀ ਭਾਗ ਲੈ ਸਕੇਗਾ ਅਤੇ ਇਸ ਤੋਂ ਇਲਾਵਾ 8 ਸਾਲ ਤੱਕ ਦੇ ਬੱਚਿਆਂ ਲਈ 5 ਕਿਲੋਮੀਟਰ ਦੀ ਸਾਈਕਲੋਥਾਨ ਵੀ ਕਰਵਾਈ ਜਾ ਰਹੀ ਹੈ, ਬੱਚਿਆਂ ਲਈ ਖਾਸ ਸਹੂਲਤ ਇਹ ਰਹੇਗੀ ਕਿ ਉਹ ਵਾਕਥੌਨ ਜਾ ਸਾਈਕਲੋਥਾਨ ਕਿਸੇ ਵੀ ਈਵੇਂਟ ਦਾ ਹਿੱਸਾ ਬਣ ਸਕਣਗੇ।
ਉਨ੍ਹਾਂ ਅੱਗੇ ਦੱਸਿਆ ਕਿ ਇਸ ਲਈ 50 ਰੁਪਏ ਰਜਿਸਟ੍ਰੇਸ਼ਨ ਫੀਸ ਰੱਖੀ ਗਈ ਹੈ ਤੇ ਇਸ ਨਾਲ ਜੋ ਵੀ ਪੈਸਾ ਇਕੱਠਾ ਹੋਵੇਗਾ ਉਹ ਸਾਰਾ ਜੇ.ਐੱਸ.ਐੱਸ.ਆਸ਼ਾ ਕਿਰਨ ਸਪੈਸ਼ਲ ਸਕੂਲ ਜਹਾਨਖੇਲਾ ਨੂੰ ਦਾਨ ਵਜ੍ਹੋਂ ਦਿੱਤਾ ਜਾਵੇਗਾ ਤਾਂ ਜੋ ਸਪੈਸ਼ਲ ਬੱਚਿਆਂ ਲਈ ਭਲਾਈ ਹੋ ਸਕੇ। ਪਰਮਜੀਤ ਸੱਚਦੇਵਾ ਨੇ ਦੱਸਿਆ ਕਿ ਇਸ ਈਵੇਂਟ ਵਿੱਚ ਭਾਗ ਲੈਣ ਵਾਲਿਆਂ ਨੂੰ ਮੈਡਲ, ਟੀ-ਸ਼ਰਟ ਅਤੇ ਰਿਫਰੈਸ਼ਮੈਂਟ ਕਲੱਬ ਵੱਲੋਂ ਦਿੱਤੀ ਜਾਵੇਗੀ ਤੇ ਇਹ ਵਾਕਥੌਨ ਸਥਾਨਕ ਲਾਜਵੰਤੀ ਸਟੇਡੀਅਮ ਤੋਂ ਸ਼ੁਰੂ ਹੋਵੇਗੀ। ਇਸ ਮੌਕੇ ਉੱਤਮ ਸਿੰਘ ਸਾਬੀ, ਗੁਰਮੇਲ ਸਿੰਘ, ਅਮਰਿੰਦਰ ਸੈਣੀ, ਮੁਨੀਰ ਨਾਜਰ, ਦੌਲਤ ਸਿੰਘ, ਸੰਜੀਵ ਸੋਹਲ, ਰਹਿਤ ਬਸੀ, ਉਕਾਂਰ ਸਿੰਘ, ਤਰਲੋਚਨ ਸਿੰਘ, ਸੌਰਭ ਸ਼ਰਮਾ, ਗੁਰਵਿੰਦਰ ਸਿੰਘ ਵੀ ਮੌਜੂਦ ਸਨ।