Dated: 24 JUL 2025 by PIB Chandigarh
ਜਲੰਧਰ 24 ਜੁਲਾਈ (ਨਤਾਸ਼ਾ)-ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਇੱਕ ਲੇਖ ਸਾਂਝਾ ਕੀਤਾ। ਇਸ ਲੇਖ ਵਿੱਚ ਦੱਸਿਆ ਗਿਆ ਹੈ ਕਿ ਭਾਰਤ ਦਾ ਬੰਦਰਗਾਹ ਵਿਸਤਾਰ, ਮਸ਼ੀਨੀਕਰਣ, ਡਿਜੀਟਲੀਕਰਣ ਅਤੇ ਵਪਾਰ ਵਿੱਚ ਸੁਗਮਤਾ ਰਾਹੀਂ ਆਲਮੀ ਵਣਜ ਕੇਂਦਰਾਂ ਦੇ ਰੂਪ ਵਿੱਚ ਵਿਕਸਿਤ ਹੋ ਰਹੇ ਹਨ।
ਕੇਂਦਰੀ ਮੰਤਰੀ ਸ਼੍ਰੀ ਸਰਬਾਨੰਦ ਸੋਨੋਵਾਲ ਦੁਆਰਾ ਐਕਸ ‘ਤੇ ਕੀਤੀ ਗਈ ਇੱਕ ਪੋਸਟ ‘ਤੇ ਪ੍ਰਤੀਕਿਰਿਆ ਦਿੰਦੇ ਹੋਏ, ਸ਼੍ਰੀ ਮੋਦੀ ਨੇ ਕਿਹਾ:
ਕੇਂਦਰੀ ਮੰਤਰੀ ਸ਼੍ਰੀ ਸਰਬਾਨੰਦ ਸੋਨੋਵਾਲ (@sarbanandsonwal) ਨੇ ਦੱਸਿਆ ਕਿ ਕਿਵੇਂ ਭਾਰਤ ਦਾ ਬੰਦਰਗਾਹ ਵਿਸਤਾਰ, ਮਸ਼ੀਨੀਕਰਣ, ਡਿਜੀਟਲੀਕਰਣ ਅਤੇ ਵਪਾਰ ਵਿੱਚ ਸੁਗਮਤਾ ਰਾਹੀਂ ਆਲਮੀ ਵਣਜ ਕੇਂਦਰਾਂ ਦੇ ਰੂਪ ਵਿੱਚ ਵਿਕਸਿਤ ਹੋ ਰਿਹਾ ਹੈ। ਪ੍ਰਮੁੱਖ ਜਹਾਜ ਨਿਰਮਾਣ ਕੰਪਨੀਆਂ ਹੁਣ ਭਾਰਤੀ ਫਰਮਾਂ ਦੇ ਨਾਲ ਸਾਂਝੇਦਾਰੀ ਕਰ ਰਹੀਆਂ ਹਨ, ਜਿਸ ਨਾਲ ਜ਼ਿਆਦਾ ਨੌਕਰੀਆਂ ਅਤੇ ਨਿਵੇਸ਼ ਦਾ ਮਾਰਗ ਪੱਧਰਾ ਹੋ ਰਿਹਾ ਹੈ।

