ਪੀਰ ਬਾਬਾ ਮੱਦਰੀ ਸ਼ਾਹ ਸਰਕਾਰ ਦਾ 11ਵਾਂ ਸਾਲਾਨਾ ਸੂਫ਼ੀਆਨਾ ਮੇਲਾ ਕਰਵਾਇਆ

ਪੀਰ ਬਾਬਾ ਮੱਦਰੀ ਸ਼ਾਹ ਸਰਕਾਰ
{"remix_data":[],"remix_entry_point":"challenges","source_tags":["local"],"origin":"unknown","total_draw_time":0,"total_draw_actions":0,"layers_used":0,"brushes_used":0,"photos_added":0,"total_editor_actions":{},"tools_used":{"transform":1,"effects":1},"is_sticker":false,"edited_since_last_sticker_save":true,"containsFTESticker":false}

• ਪੰਜਾਬ ਦੇ ਪ੍ਰਸਿੱਧ ਸੂਫ਼ੀ ਕਲਾਕਾਰਾਂ ਨੇ ਲਾਈ ਗੀਤਾਂ ਦੀ ਛਹਿਬਰ

ਹੁਸ਼ਿਆਰਪੁਰ, 23 ਜੂਨ (ਤਰਸੇਮ ਦੀਵਾਨਾ) ਪੀਰ ਬਾਬਾ ਮੱਦਰੀ ਸ਼ਾਹ ਸਰਕਾਰ ਦਾ 11ਵਾਂ ਸਾਲਾਨਾ ਸੂਫ਼ੀਆਨਾ ਮੇਲਾ ਮੁਹੱਲਾ ਟਿੱਬਾ ਸਾਹਿਬ ਨਜ਼ਦੀਕ ਪ੍ਰਭਾਤ ਚੌਕ ਹੁਸ਼ਿਆਰਪੁਰ ਵਿਖੇ ਕਰਵਾਇਆ ਗਿਆ। ਇਸ ਮੌਕੇ ਮੇਲੇ ਦੇ ਪਹਿਲੇ ਦਿਨ ਮਹਿੰਦੀ ਤੇ ਝੰਡੇ ਦੀ ਰਸਮ ਕਰਨ ਉਪਰੰਤ ਕਵਾਲ ਦਿਲਜਾਨੀ ਸਾਬਰੀ ਦਸੂਹਾ ਅਤੇ ਸਾਥੀਆਂ ਨੇ ਕਵਾਲੀਆਂ ਦਾ ਗਾਇਨ ਕਰਕੇ ਸਰੋਤਿਆਂ ਨੂੰ ਮੰਤਰ ਮੁਗਧ ਕਰ ਦਿੱਤਾ। ਦੂਜੇ ਦਿਨ ਸ਼ਾਮ ਸਮੇਂ ਆਰੰਭ ਹੋਏ ਸੂਫ਼ੀਆਨਾ ਗਾਇਕੀ ਦੀ ਮਹਿਫ਼ਿਲ ਵਿਚ ਮਨਮੰਦਰ ਮਨਾਵਾ ਅਤੇ ਸ਼ਿਵਭਜਨੀ ਕੌਰ ਨਕੋਦਰ ਨੇ “ਬੋਲ ਮਿੱਟੀ ਦੇ ਬਾਵਿਆ”,”ਨੀ ਮੈਂ ਪੀਰ ਮਨਾਵਣ ਚੱਲੀ ਆਂ”, ‘ਇਸ਼ਕੇ ਦੀ ਮਾਰੀ ਵੇ ਮੈਂ ਝੱਲੀ ਹੋ ਗਈ’, ਤੇ ਹੋਰ ਸੂਫ਼ੀਆਨਾ ਗਾਇਕੀ ਦੇ ਕਲਾਮ ਪੇਸ਼ ਕੀਤੇ ।

ਇਸ ਤੋਂ ਇਲਾਵਾ ਵਿਨੀਤ ਖਾਨ, ਗੌਰਵ ਅਲਾਵਲਪੁਰ, ਰਾਜਨ ਅਲਵਲਪੁਰ ਨੇ ਵੀ ਸੂਫ਼ੀਆਨਾ ਰੰਗਤ ਵਾਲੀ ਗਾਇਕੀ ਨਾਲ ਦਰਸ਼ਕਾਂ ਨੂੰ ਕੀਲ ਕੇ ਰੱਖ ਦਿੱਤਾ। ਇਸ ਮੌਕੇ ਪੀਰ ਬਾਬਾ ਮੱਦਰੀ ਸ਼ਾਹ ਸਰਕਾਰ ਪ੍ਰਬੰਧਕੀ ਕਮੇਟੀ ਨੇ ਆਈਆਂ ਹੋਈਆਂ ਸ਼ਖ਼ਸੀਅਤਾਂ, ਗਾਇਕ਼ ਕਲਾਕਾਰਾਂ ਤੇ ਫਕੀਰ ਲੋਕਾਂ ਨੂੰ ਸਨਮਾਨਿਤ ਕੀਤਾ । ਮੰਚ ਸੰਚਾਲਨ ਅਨਿਲ ਕੁਮਾਰ ਨੇ ਕੀਤਾ | ਇਸ ਮੌਕੇ ਓਮ ਪ੍ਰਕਾਸ਼, ਅਤੁਲ, ਅਸ਼ੋਕ ਕੁਮਾਰ, ਹੈਪੀ, ਰਾਹੁਲ, ਪੁਨੀਤ ਭੱਟੀ ,ਸਾਹਿਲ, ਗੌਰਵ,ਖੱਤਰੀ, ਕ੍ਰਿਸ਼, ਹਨੀ, ਗੰਨੀ, ਸੂਖਵਿੰਦਰ ਸੋਹਲ, ਰਾਜਾ, ਬਿੰਦਰ, ਸੰਜੀਵ ਕੁਮਾਰ, ਵਿਕਾਸ ਸ਼ਰਮਾ, ਸੰਜੇ, ਗੁਰਦੇਵ, ਪਿੰਕੀ, ਮਨੋਜ, ਰੋਹਿਤ ਕੋਹਲ਼ੀ,ਜਸਕਰਨ, ਰਵਿੰਦਰ ਸੋਹਲ, ਸਾਹਿਲ, ਪ੍ਰੀਤ, ਪ੍ਰਿੰਸ ਆਦਿ ਸਮੇਤ ਵੱਡੀ ਗਿਣਤੀ ਵਿੱਚ ਸ਼ਰਧਾਲੂ ਹਾਜ਼ਰ ਸਨ।

By admin

Related Post