Punjabi

ਕਿਸਾਨ ਹਿੱਤ ਵਿੱਚ ਸਹਿਕਾਰੀ ਸਭਾਵਾਂ ਵੱਲੋਂ ਖਾਦਾਂ ਅਤੇ ਦਵਾਈਆਂ ਦੀ ਵਿਕਰੀ ਦੀ ਚੈਕਿੰਗ ਕੀਤੀ ਜਾਵੇ-ਡਾਕਟਰ ਸੁਰਿੰਦਰ ਸਿੰਘ

ਖਾਦਾਂ ਅਤੇ ਦਵਾਈਆਂ

ਧੋਗੜੀ/ਜਲੰਧਰ 22 ਜੁਲਾਈ (ਹਰਜਿੰਦਰ ਸਿੰਘ)- ਅੱਜ ਬਲਾਕ ਆਦਮਪੁਰ ਦੇ ਅਧੀਨ ਸਹਿਕਾਰੀ ਸਭਾ ਸਿਕੰਦਰਪੁਰ ਦੀ ਵਿਸ਼ੇਸ਼ ਚੈਕਿੰਗ ਕੀਤੀ ਗਈ। ਡਾਕਟਰ ਸੁਤੰਤਰ ਕੁਮਾਰ ਐਰੀ ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਵੱਲੋਂ ਕਿਸਾਨਾਂ ਮਿਆਰੀ ਖਾਦਾਂ ਅਤੇ ਦਵਾਈਆਂ ਪਹੁੰਚਾਉਣ ਲਈ ਵਿਸ਼ੇਸ਼ ਹਦਾਇਤਾਂ ਦਿੱਤੀਆਂ ਗਈਆਂ। ਉਨ੍ਹਾਂ ਹਦਾਇਤਾਂ ਦੇ ਮੱਦੇ ਨਜ਼ਰ ਰੱਖਦੇ ਹੋਏ ਡਾਕਟਰ ਸੁਰਿੰਦਰ ਸਿੰਘ ਮੁੱਖ ਖੇਤੀਬਾੜੀ ਅਫ਼ਸਰ ਦੇ ਨਿਰਦੇਸ਼ਾਂ ਅਧੀਨ ਬਣਾਈ ਇਸ ਟੀਮ ਵਿੱਚ ਸ਼ਾਮਲ ਡਾਕਟਰ ਜਸਵੰਤ ਰਾਏ ਖੇਤੀਬਾੜੀ ਅਫਸਰ ਹੈੱਡ ਕੁਆਰਟਰ .ਡਾਕਟਰ ਅਰੁਣ ਕੋਹਲੀ ਖੇਤੀਬਾੜੀ ਅਫ਼ਸਰ .ਡਾਕਟਰ ਸੁਰਜੀਤ ਸਿੰਘ ਖੇਤੀਬਾੜੀ ਵਿਕਾਸ ਅਫਸਰ .ਡਾਕਟਰ ਅਮਰੀਕ ਖੇਤੀਬਾੜੀ ਵਿਕਾਸ ਅਫ਼ਸਰ ਆਦਮਪੁਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਹਿਕਾਰੀ ਸਭਾ ਸਿਕੰਦਰਪੁਰ ਦੇ ਸਕੱਤਰ ਵਾਲੋੰ ਇਸ ਟੀਮ ਨੂੰ ਕਿਹਾ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪਿੰਡਾਂ ਦੀਆਂ ਸਹਿਕਾਰੀ ਸਭਾਵਾਂ ਨੂੰ ਚੈੱਕ ਨਹੀਂ ਕਰ ਸਕਦੇ ਖਾਦਾਂ ਅਤੇ ਦਵਾਈਆਂ ਦੀ ਕੁਆਲਿਟੀ ਇੱਕ ਬੇਹੱਦ ਮਹੱਤਵਪੂਰਨ ਵਿਸ਼ਾ ਹੈ। ਕਿਸਾਨਾਂ ਸੰਪੂਰਨ ਖੇਤੀ ਇਨ੍ਹਾਂ ਵਸਤਾਂ ਕੁਆਲਿਟੀ ਤੇ ਟਿਕੀ ਹੁੰਦੀ ਹੈ ਇਸ ਟੀਮ ਵਲੋਂ ਸਕੱਤਰ ਨੂੰ ਕਿਹਾ ਗਿਆ ਕਿ ਕਾਨੂੰਨ ਪ੍ਰਕਿਰਿਆ ਅਨੁਸਾਰ ਇਸ ਦੀ ਚੈਕਿੰਗ ਕੀਤੀ ਜਾ ਸਕਦੀ ਹੈ। ਸਿੰਕਦਰਪੁਰ ਦੇ ਸਕੱਤਰ ਜਾਣ ਬੁੱਝ ਕੇ ਆਨਾਕਾਨੀ ਕੀਤੀ ਗਈ। ਉਸ ਦੇ ਉਪਰੰਤ ਜ਼ਿਲ੍ਹਾ ਪੱਧਰੀ ਟੀਮ ਅਤੇ ਅਲਾਵਲਪੁਰ ਚੌਂਕੀ ਇੰਚਾਰਜ ਪਰਮਜੀਤ ਦੀ ਸਹਾਇਤਾ ਨਾਲ ਇਸ ਸਭਾ ਦੀ ਚੈਕਿੰਗ ਕੀਤੀ ਗਈ। ਇਸ ਟੀਮ ਵੱਲੋਂ ਮੌਕੇ ਤੇ ਕੀੜੇ ਮਾਰ ਦਵਾਈਆਂ ਜਿਸ ਦਾ ਕਾਨੂੰਨ ਵੱਲੋਂ ਪਾਸ ਲਾਈਸੈਂਸ ਇਸ ਸਭਾ ਕੋਲ ਨਹੀਂ ਸੀ ਅਤੇ ਦੋ ਦੋ ਹੋਰ ਕੀੜੇ ਮਾਰ ਦਵਾਈਆਂ ਦੇ ਸੈਂਪਲ ਵੀ ਲੈ ਗਏ। ਇਸ ਤਰ੍ਹਾਂ ਭਾਵੇਂ ਕਿ ਅਦਾਲਤ ਵੱਲੋਂ ਸਹਿਕਾਰੀ ਸਭਾ ਨੂੰ ਖਾਦ ਦੀ ਛੂਟ ਦਿੱਤੀ ਗਈ ਹੈ। ਪਰ ਕਵਾਲਟੀ ਤੌਰ ਤੇ ਚੈਕਿੰਗ ਕਰਨਾ ਵਿਭਾਗ ਦਾ ਫਰਜ਼ ਦੇ ਤਹਿਤ ਖਾਦਾਂ ਦੇ ਦੋ ਸੈਂਪਲ ਵੀ ਇਸ ਟੀਮ ਵੱਲੋਂ ਪ੍ਰਾਪਤ ਕੀਤੇ ਗਏ ਡਾਕਟਰ ਸੁਰਿੰਦਰ ਸਿੰਘ ਖੇਤੀਬਾੜੀ ਮੁੱਖ ਅਫ਼ਸਰ ਜਲੰਧਰ ਜਾਣਕਾਰੀ ਦਿੰਦੇ ਦੱਸਿਆ ਕਿ ਜ਼ਿਲ੍ਹੇ ਦੀਆਂ ਸਹਿਕਾਰੀ ਸਭਾਵਾਂ ਵੱਲੋਂ ਕਿਸਾਨਾਂ ਨੂੰ ਖਾਦਾਂ ਵੇਚੀਆਂ ਜਾ ਰਹੀਆਂ ਹਨ। ਜਿਸ ਦੀ ਕੁਆਲਿਟੀ ਦੀ ਚੈਕਿੰਗ ਕਰਨਾ ਬੇਹੱਦ ਜ਼ਰੂਰੀ ਹੈ ਅਤੇ ਕਿਸਾਨਾਂ ਤੱਕ ਮਿਆਰੀ ਖਾਦ ਪੁੱਜਦੀ ਕਰਵਾ ਸਕੇ। ਇਸੇ ਤਰ੍ਹਾਂ ਸਭਾਵਾਂ ਸਭਾਵਾਂ ਨੂੰ ਜ਼ਹਿਰੀ ਲਾਈਸੈਂਸ ਪ੍ਰਾਪਤ ਕਰਨ ਉਪਰੰਤ ਕਿਸਾਨਾਂ ਨੂੰ ਜ਼ਹਿਰ ਦੀ ਵਿਕਰੀ ਕਰਨੀ ਚਾਹੀਦੀ ਹੈ ਤਾਂ ਜੋ ਖਾਦਾਂ ਦਵਾਈਆਂ ਦੇ ਕੁਆਲਿਟੀ ਕਾਰਵਾਈ ਕਰਵਾਈ ਜਾ ਸਕੇ। ਡਾਕਟਰ ਸਿੰਘ ਨੇ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਕਿ ਖੇਤੀ ਬਾੜੀ ਵਿਭਾਗ ਦਾ ਸਾਥ ਦੇਣ ਅਤੇ ਦਵਾਈਆਂ ਖਾਦਾਂ ਦੀ ਖਰੀਦ ਹਮੇਸ਼ਾ ਰਜਿਸਟਰਡ ਸਭਾ ਕੋਲੋਂ ਹੀ ਪ੍ਰਾਪਤ ਕੀਤੀਆਂ ਜਾਣ ਅਤੇ ਬਣਦਾ ਬਿੱਲ ਵੀ ਪ੍ਰਾਪਤ ਕੀਤਾ ਜਾਵੇ। ਇਸ ਮੌਕੇ ਸਿਕੰਦਰਪੁਰ ਸਹਿਕਾਰੀ ਸਭਾ ਦਾ ਸਟੋਰ ਜਿਸ ਵਿੱਚ ਸ਼ੱਕੀ ਸਾਮਾਨ ਪਿਆ ਜਾਪਦਾ ਸੀ ਅਤੇ ਜਿਸ ਦੀ ਚਾਬੀ ਸਕੱਤਰ ਸਹਿਕਾਰੀ ਸਭਾ ਕੋਲ ਮੌਕੇ ਤੇ ਨਹੀਂ ਸੀ। ਇਸ ਨੂੰ ਟੀਮ ਵੱਲੋਂ ਪੁਲਿਸ ਅਤੇ ਪਿੰਡ ਦੇ ਪਤਵੰਤੇ ਸੱਜਣਾਂ ਦੀ ਹਾਜ਼ਰੀ ਵਿਚ ਸੀਲ ਕੀਤਾ ਗਿਆ।