Punjabi

ਨੌਜੁਆਨ ਨੇ ਫਾਹਾ ਲੈ ਕੀਤੀ ਆਤਮਹੱਤਿਆ

Rajeshwari Kala Mahotasva

ਹੰਡਿਆਇਆ/ਬਰਨਾਲਾ 23 ਜੁਲਾਈ (ਬਲਜੀਤ)- ਕਸਬਾ ਹੰਡਿਆਇਆ ਦੇ ਨਜਦੀਕੀ ਪਿੰਡ ਖੁੱਡੀ ਕਲਾਂ ਦੇ ਇੱਕ ਨੌਜੁਆਨ ਵੱਲੋਂ ਅੱਜ ਸਾਮ ਕਰੀਬ ਸਾਢੇ ਛੇ ਵਜੇ ਆਪਣੇ ਘਰ ਵਿੱਚ ਹੀ ਫਾਹਾ ਲੈ ਕੇ ਆਤਮਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਗੁਰਜੀਤ ਸਿੰਘ ਪੁੱਤਰ ਬਲਵੀਰ ਸਿੰਘ ਉਮਰ ਕਰੀਬ 27 ਸਾਲ ਵਜੋਂ ਹੋਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲੀਸ ਚੌਂਕੀ ਦੇ ਇੰਚਾਰਜ ਐੱਸ ਆਈ ਗੁਰਵਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਮ੍ਰਿਤਕ ਵਿਅਕਤੀ ਨੇ ਘਰੇਲੂ ਝਗੜੇ ਦੇ ਚੱਲਦਿਆਂ ਪ੍ਰੇਸ਼ਾਨ ਰਹਿੰਦਾ ਸੀ ਤੇ ਅੱਜ ਆਪਣੇ ਘਰ ਵਿੱਚ ਬਣੇ ਬਰਾਂਡੇ ਦੀ ਛੱਤ ਨਾਲ ਫਾਹਾ ਲੈ ਕੇ ਆਤਮਹੱਤਿਆ ਕਰ ਲਈ ਹੈ। ਮ੍ਰਿਤਕ ਦੇ ਪਰਿਵਾਰ ਵਾਲਿਆਂ ਦੇ ਬਿਆਨਾਂ ਦੇ ਆਧਾਰ ਤੇ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਅਤੇ ਮ੍ਰਿਤਕ ਸਰੀਰ ਪੋਸਟਮਾਟਮ ਕਰਨ ਲਈ ਸਿਵਲ ਹਸਪਤਾਲ ਬਰਨਾਲਾ ਦੇ ਮੁਰਦਾ ਘਰ ਵਿੱਚ ਰਖਵਾ ਦਿੱਤੀ ਹੈ। ਜਿਕਰਯੋਗ ਹੈ ਕਿ ਮ੍ਰਿਤਕ ਗੁਰਜੀਤ ਸਿੰਘ ਆਪਣੇ ਪਿੱਛੇ ਮਾਤਾ, ਪਤਨੀ ਅਤੇ ਦੋ ਛੋਟੀਆਂ ਬੱਚੀਆਂ (ਉਮਰ 7 ਸਾਲ ਤੇ 3 ਸਾਲ) ਛੱਡ ਗਿਆ ਹੈ।