Punjabi

ਪਿੰਡ ਦੋਲੀਕੇ ਸੁੰਦਰ ਪੁਰ ਚ ਇਕ ਗਰੀਬ ਪਰਿਵਾਰ ਦੀ ਛੱਤ ਡਿਗ ਗਈ, ਪਰਿਵਾਰ ਬਾਲ-ਬਾਲ ਬਚਿਆ

ਇਕ ਗਰੀਬ ਪਰਿਵਾਰ

ਜਲੰਧਰ 12 ਜੁਲਾਈ (ਹਰਜਿੰਦਰ ਸਿੰਘ ਧੋਗੜੀ)- ਜਲੰਧਰ, ਨਜ਼ਦੀਕੀ ਪਿੰਡ ਦੋਲੀਕੇ ਸੁੰਦਰ ਪੁਰ ਵਿਖੇ ਘਟਨਾ ਤਕਰੀਬਨ ਸਵੇਰੇ 9 ਵਜੇ ਦੀ ਹੈ। ਮੰਗੀ ਹੰਸ ਸਪੁੱਤਰ ਹਾਰਬਲਾਸ ਨੇ ਜਾਣਕਾਰੀ ਦਿੰਦੇ ਹੋਈ ਦੱਸਿਆ ਕੇ ਉਹ ਆਪਣੇ ਪਰਿਵਾਰ ਨਾਲ ਕਮਰੇ ਚ ਬੈਠ ਕਿ ਰੋਟੀ ਖਾ ਰਿਹਾ ਸੀ ਤੇ ਅਚਾਨਕ ਘਰ ਦੀ ਛੱਤ ਚ ਕੁਜ ਅਵਾਜ ਆਈ ਤੇ ਪਰਿਵਾਰ ਦੇ ਸਾਰੇ ਮੈਂਬਰ ਕਮਰੇ ਚੋ ਭੱਜ ਕੇ ਬਾਹਰ ਆ ਗਏ ਪਰਿਵਾਰ ਦੇ ਬਾਹਰ ਆਉਂਦਿਆਂ ਹੀ ਗਾਡਰ ਟੁੱਟ ਕੇ ਛੱਤ ਡਿੱਗ ਪਈ। ਮੰਗੀ ਹੰਸ ਨੇ ਦੱਸਿਆ ਕੇ ਇਸ ਤਰਾਂ ਅਸੀਂ ਆਪਣੀ ਜਾਨ ਬਚਾਈ। ਜਿਸ ਨਾਲ ਕਮਰੇ ਚ ਪਿਆ ਸਾਰਾ ਸਮਾਨ, ਟੀ.ਵੀ, ਫਰਿਜ, ਬੈਡ, ਸ਼ੋ ਕੇਸ਼ ਅਤੇ ਹੋਰ ਸਮਾਨ ਬੁਰੀ ਤਰਾਂ ਟੁੱਟ ਗਿਆ। ਮੰਗੀ ਹੰਸ ਨੇ ਦੱਸਿਆ ਕੇ ਨੁਕਸਾਨੇ ਗਏ ਸਮਾਨ ਦੀ ਕੀਮਤ ਲੱਗਭਗ ਇਕ ਲੱਖ ਤੋਂ ਉੱਪਰ ਹੈ। ਮੰਗੀ ਹੰਸ ਨੇ ਦੱਸਿਆ ਕੇ ਸਾਡਾ ਪਰਿਵਾਰ ਬਹੁਤ ਗਰੀਬ ਪਰਿਵਾਰ ਹੈ ਮੈਂ ਆਪ ਮਜਦੂਰੀ ਕਰਦਾ ਹਾ ਤੇ ਮੇਰੀ ਵਿਧਵਾ ਮਾਂ ਜੋਗਿੰਦਰ ਕੌਰ ਨਰੇਗਾ ਚ ਮਜਦੂਰੀ ਕਰਦੀ ਹੈ। ਮੰਗੀ ਹੰਸ ਨੇ ਦੱਸਿਆ ਕੇ ਅਸੀਂ ਤਾਂ ਪਹਿਲਾ ਹੀ ਬਹੁਤ ਗਰੀਬ ਸੀ ਤੇ ਉੱਤੋਂ ਇਸ ਤਾਲਾਬੰਦੀ ਚ ਕੰਮਕਾਰ ਵੀ ਠੱਪ ਪਏ ਨੇ ਤੇ ਹੁਣ ਸਾਡੇ ਘਰ ਦੀ ਛੱਤ ਵੀ ਡਿੱਗ ਗਈ ਹੈ, ਜਿਸਨੂੰ ਦੁਬਾਰਾ ਬਣਾਉਣ ਲਈ ਅਸੀਂ ਆਰਥਿਕ ਤੋਰ ਤੇ ਬਹੁਤ ਕਮਜ਼ੋਰ ਤਾਂ ਤੇ ਮੰਗੀ ਹੰਸ ਤੇ ਉਸਦੀ ਵਿਧਵਾ ਮਾਂ ਜੋਗਿੰਦਰ ਕੌਰ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕੇ ਇਸ ਕੋਰੋਨਾ ਬਿਮਾਰੀ ਚ ਉਨ੍ਹਾਂ ਦੇ ਪਰਿਵਾਰ ਨੂੰ ਸਿਰ ਢੱਕਣ ਲਈ ਇਹ ਕਮਰਾ ਬਣਾਉਣ ਲਈ ਆਰਥਿਕ ਮਦਦ ਕੀਤੀ ਜਾਵੇ।