Punjabi

ਅਲਾਵਲਪੁਰ ਦੀ ਰਾਜਿੰਦਰ ਕੌਰ ਨੇ ਨਾਨ ਮੈਡੀਕਲ ਗਰੁੱਪ ਵਿੱਚੋਂ 93.78% ਅੰਕ ਹਾਸਲ ਕਰਕੇ ਮਾਤਾ ਪਿਤਾ ਅਤੇ ਅਲਾਵਲਪੁਰ ਦਾ ਨਾਂ ਰੋਸ਼ਨ ਕੀਤਾ

ਰਾਜਿੰਦਰ ਕੌਰ

ਧੋਗੜੀ/ਜਲੰਧਰ 22 ਜੁਲਾਈ (ਹਰਜਿੰਦਰ ਸਿੰਘ)- ਮੈਰੀਟੋਰੀਅਸ ਸਕੂਲ ਜਲੰਧਰ ਵਿੱਚ ਪੜ੍ਹ ਰਹੀ ਅਲਾਵਲਪੁਰ ਦੀ ਹੋਣਹਾਰ ਵਿਦਿਆਰਥਣ ਰਾਜਿੰਦਰ ਕੌਰ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਨਤੀਜੇ ਵਿੱਚ ਨਾਨ ਮੈਡੀਕਲ ਗਰੁੱਪ ਵਿੱਚੋਂ 93.78% ਏ ਪਲੱਸ ਗ੍ਰੇਡ ਹਾਸਲ ਕਰਦੇ ਹੋਏ ਆਪਣੇ ਮਾਤਾ ਪਿਤਾ ਅਤੇ ਅਲਾਵਲਪੁਰ ਦਾ ਨਾਮ ਰੌਸ਼ਨ ਕੀਤਾ। ਰਾਜਿੰਦਰ ਕੌਰ ਨੇ ਆਪਣੀ ਇਸ ਉਪਲੱਬਧੀ ਦਾ ਕ੍ਰੈਡਿਟ ਮੈਰੀਟੋਰੀਅਸ ਸਕੂਲ ਦੇ ਮਿਹਨਤੀ ਸਟਾਫ਼ ਨੂੰ ਦਿੱਤਾ ਜਿਨ੍ਹਾਂ ਦੀ ਬਦੌਲਤ ਹੀ ਉਸਨੇ ਉੱਚ ਅਸਥਾਨ ਹਾਸਲ ਕੀਤਾ।