Punjabi

ਪੀਰ ਬੋਦਲਾ ਬਾਜ਼ਾਰ ਹਾਦਸੇ ਚ ਗੁਲਸ਼ਨ ਅਤੇ ਮਨੁ ਦੀ ਦਿਲ ਕੰਬਾਉ ਮੌਤ ਵਾਲੇ ਦੋਸ਼ੀ ਮੁਲਾਜ਼ਮਾਂ ਨੂੰ ਬਖਸ਼ਿਆ ਨਹੀਂ ਜਾਣਾ ਚਾਹੀਦਾ

ਪੀਰ ਬੋਦਲਾ ਬਾਜ਼ਾਰ

ਜਲੰਧਰ 26 ਜੁਲਾਈ (ਸੋਨੂੰ)- ਪੀਰ ਬੋਦਲਾ ਬਾਜ਼ਾਰ ਹਾਦਸੇ ਚ ਗੁਲਸ਼ਨ ਅਤੇ ਮਨੁ ਦੀ ਦਿਲ ਕੰਬਾਉ ਮੌਤ ਤੇ S.D.O & J.E ਬਿਜਲੀ ਬੋਰਡ ਦੀ ਅਣਗਿਹਲੀ ਤੇ ਕਾਰਵਾਈ ਅਤੇ ਪਰਿਵਾਰ ਨੂੰ ਮੁਆਵਜ਼ਾ ਦਿਵਾਉਣ ਲਈ ਟੀਮ ਗੁ. ਦੀਵਾਨ ਅਸਥਾਨ ਸੈਂਟਰਲ ਟਾਊਨ , N.G.O ਹਸਦਾ ਵਸਦਾ ਪੰਜਾਬ, Rebirth hospital valo ਬੀੜਾ ਚੁੱਕਿਆ ਗਿਆ ਅਤੇ ਪਰਿਵਾਰ ਨੂੰ ਆਰਥਿਕ, ਸਿਹਤ ਅਤੇ ਜਰੂਰਤ ਦੇ ਸਮਾਨ ਦੇ ਨਾਲ ਇਨਸਾਫ ਅਤੇ ਮੁਆਵਜਾ ਦਿਵਾਉਣ ਲਈ ਪੂਰਾ ਸਾਥ ਦੇਣ ਦਾ ਭਰੋਸਾ ਦਿੱਤਾ। ਪਰਿਵਾਰ ਵਲੋਂ ਮਾਤਾ ਸੈਲਾ ਰਾਣੀ, ਭਰਾ ਰਮੇਸ਼ ਕੁਮਾਰ ਅਤੇ ਰੀਨਾ ਅਰੋੜਾ ਭਾਬੀ ਨੇ ਕਿਹਾ ਕਿ ਸਾਡੇ ਪਰਿਵਾਰ ਨੂੰ ਬਰਬਾਦ ਕਰਨ ਵਾਲੇ ਦੋਸ਼ੀ ਮੁਲਾਜ਼ਮਾਂ ਨੂੰ ਬਖਸ਼ਿਆ ਨਹੀਂ ਜਾਣਾ ਚਾਹੀਦਾ ਜਿੰਨਾ ਨੇ ਬਾਰ ਬਾਰ ਕਹਿਣ ਤੇ ਵੀ ਬਿਜਲੀ ਦੀਆਂ ਤਾਰਾਂ ਠੀਕ ਨਹੀਂ ਕੀਤੀਆਂ ਅਤੇ ਸਾਡੇ ਪਰਿਵਾਰ ਦੇ ਚਿਰਾਗ ਬੁਝਾ ਦਿੱਤੇ। ਇਸ ਮੌਕੇ ਇਕਬਾਲ ਸਿੰਘ ਢੀਂਡਸਾ, ਚੰਦਨ ਗਰੇਵਾਲ, ਗੁਰਮੀਤ ਸਿੰਘ ਬਿੱਟੂ, ਮਨਦੀਪ ਸਿੰਘ ਬੱਲੂ, ਲੱਕੀ ਮੱਕੜ, ਚਰਨਜੀਤ ਸਿੰਘ ਮਿੰਟਾ, ਸੁਖਮਿੰਦਰ ਸਿੰਘ ਰਾਜਪਾਲ, ਗਗਨਦੀਪ ਸਿੰਘ ਗੱਗੀ, ਹੀਰਾ ਸਿੰਘ, ਅਨਮੋਲ ਮੌਲਾ, ਅਨਿਤ ਵਾਲਿਆ, ਨਿਤੀਸ਼ ਮਹਿਤਾ, ਪ੍ਰਭਜੋਤ ਸਿੰਘ, ਵਿਪਨ ਹਸਤੀਰ, ਬਾਵਾ ਗਾਬਾ, ਹਰਮਨ ਅਸਿਜਾ, ਸੁਖਬੀਰ ਸਿੰਘ, ਸ਼ੇਰੀ ਮਾਡਲ ਹਾਊਸ ਅਤੇ ਜਸਕੀਰਤ ਸਿੰਘ ਜੱਸੀ ਆਦਿ ਹਾਜਰ ਸਨ।