Punjabi

ਪਹਿਲਾਂ ਨਾਮ ਤੇਰਾ

pic

ਹਰ ਕੰਮ ਦੀ ਸ਼ੁਰੂਆਤ ਤੋਂ ਪਹਿਲਾਂ,
ਰੱਬ ਦਾ ਨਾਂ ਧਿਆਇਆ ਜਾਏ।
ਜਦ ਕਾਰਜ਼ ਸੰਪੂਰਨ ਹੋਵੇ,
ਉਸਦਾ ਸ਼ੁਕਰ ਮਨਾਇਆ ਜਾਏ।
ਗੁਰੂਆਂ ਦੀ ਸਿਖਿਆ ਨੂੰ ਲਈਏ,
ਗੁਰਧਾਮਾਂ ਤੇ ਜਾ ਕੇ।
ਫਿਰ ਸੋਚੀਏ ਭਗਵਾਨ ਦੇ ਕੋਲੋਂ,
ਕੀ ਖਟਿਆ ਕੀ ਪਾਇਆ ਜਾਏ।
ਭੇਦੁਭਾਵ ਨਾ ਹੋਵੇ ਜਿੱਥੇ,
ਮਿਲਜ਼ੁਲ ਕੇ ਸਭ ਰਹੀਏ।
ਉਸ ਬੁੇਗਮੁਪੁਰੇ ਦੇ ਵਰਗਾ,
ਸ਼ਹਿਰ ਇੱਕ ਵਸਾਇਆ ਜਾਏ।
ਜਿਹੜੇ ਘਰ ਦੇ ਵਿੱਚ ਨੂੰਹ ਤੇ ਸੱਸ,
ਮਾਂ ਬੇਟੀ ਵਾਂਗ ਨੇ ਰਹਿੰਦੇ।
ਉਸ ਘਰ ਦੇ ਦਰਵਾਜ਼ੇ ਉੱਤੇ,
ਸਵਰਗ ਦਾ ਬੋਰਡ ਲਗਾਇਆ ਜਾਏ।
ਹਰ ਇਕ ਨੂੰ ਆਪਣਾ ਜਾਣੀਏ,
ਪਿਆਰ ਨਾਲ ਸਭ ਰਹੀਏ।
ਮੂੰਹ ਤੇ ਹੱਥ ਧੋਣ ਤੋਂ ਪਹਿਲਾਂ,
ਮਨ ਦੀ ਮੈਲ ਨੂੰ ਲਾਇਆ ਜਾਏ।
ਮੁਸ਼ਕਿਲ ਜੇ ਕਿਤੇ ਅਤਿ ਬਣੇ,
ਢੋਈ ਦੇਵੇ ਨਾ ਮੀਤ।
ਉਸ ਅਉਖੀ ਘੜੀ ਦੇ ਵਿੱਚ,
ਪ੍ਰਭੂ ਨੂੰ ਮਨ ਵਿੱਚ ਲਿਆਇਆ ਜਾਏ।
ਕਾਰਜ ਸਭ ਸੰਪੂਰਨ ਹੋਵਣ,
ਜੇ ਨਜ਼ਰ ਸਵਲੀ ਹੋਵੇ।
ਜਦ ਹਰ ਕੰਮ ਦੀ ਸ਼ੁਰੂਆਤ ਤੋਂ ਪਹਿਲਾਂ,
ਰੱਬ ਦਾ ਨਾਂ ਧਿਆਇਆ ਜਾਏ।
-ਜਸਵਿੰਦਰ ਕੌਰ, 99142-07959