Punjabi

240 ਨਸ਼ੀਲੀਆਂ ਗੋਲੀਆਂ 2 ਗ੍ਰਾਮ ਹੈਰੋਇਨ ਸਮੇਤ ਇੱਕ ਔਰਤ ਨੂੰ ਅਲਾਵਲਪੁਰ ਪੁਲਿਸ ਨੇ ਕੀਤਾ ਕਾਬੂ

ਅਲਾਵਲਪੁਰ

ਧੋਗੜੀ/ਜਲੰਧਰ 14 ਜੁਲਾਈ (ਹਰਜਿੰਦਰ ਸਿੰਘ)- ਪੁਲਸ ਚੌਕੀ ਅਲਾਵਲਪੁਰ ਦੇ ਅਧੀਨ ਪੈਂਦੇ ਪਿੰਡ ਬਿਆਸ ਪਿੰਡ ਵਿੱਚ ਇੱਕ ਔਰਤ ਨੂੰ 240 ਤੇ 2 ਗਰਾਮ ਹੈਰੋਇਨ ਸਮੇਤ ਕਾਬੂ ਕੀਤਾ ਜਾਣਕਾਰੀ ਦਿੰਦੇ ਚੌਕੀ ਇੰਚਾਰਜ ਏਐਸਆਈ ਪਰਮਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਏਐੱਸਆਈ ਰਜੇਸ਼ ਕੁਮਾਰ ਐੱਚ ਸੀ ਕੁਲਦੀਪ ਸਿੰਘ ਐੱਚ ਸੀ ਕਿਰਤੀ ਕੁਮਾਰੀ ਸਮੇਤ ਅਲਾਵਲਪੁਰ ਅਧੀਨ ਪੈਂਦੇ ਇਲਾਕਿਆਂ ਵਿੱਚ ਗਸ਼ਤ ਤੇ ਸਨ ਜਿਸ ਦੌਰਾਨ ਬੱਸ ਅੱਡਾ ਬਿਆਸ ਪਿੰਡ ਦੇ ਪੈਂਦੇ ਮੇਨ ਜੀ ਟੀ ਰੋਡ ਤੇ ਸ਼ੱਕ ਪੈਣ ਤੇ ਔਰਤ ਦੇ ਪਰਸ ਦੀ ਤਲਾਸ਼ੀ ਲਈ ਜਿਸ ਵਿੱਚ ਜਿਸ ਵਿੱਚੋਂ ਦੋ ਸੌ ਚਾਲੀ ਨਸ਼ੀਲੀਆਂ ਗੋਲੀਆਂ ਅਤੇ ਦੋ ਗ੍ਰਾਮ ਹੈਰਇਨ ਬਰਾਮਦ ਹੋਈ। ਇਸ ਔਰਤ ਦੀ ਪਹਿਚਾਣ ਦੇਬੋ ਪਤਨੀ ਸਵਰਗ ਵਾਸੀ ਕਰਮਜੀਤ ਵਾਸੀ ਕਿੰਗਰਾ ਚੋ ਵਾਲਾ ਵਜੋਂ ਹੋਈ ਜਿਸ ਨੂੰ ਨਸ਼ੀਲੇ ਪਦਾਰਥਾਂ ਸਮੇਤ ਕਾਬੂ ਕਰਕੇ ਉਸਦੇ ਖਿਲਾਫ ਅਲਾਵਲਪੁਰ ਚੌਕੀ ਵਿੱਚ ਮਾਮਲਾ ਦਰਜ ਕਰ ਲਿਆ ਹੈ। ਏਐੱਸਆਈ ਪਰਮਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੱਸਿਆ ਕਿ ਦੇਬੋ ਖਿਲਾਫ ਪਹਿਲਾਂ ਵੀ ਨਸ਼ੇ ਦੇ ਮਾਮਲੇ ਦਰਜ ਹਨ। ਉਨ੍ਹਾਂ ਕਿਹਾ ਕਿ ਦੇਬੋ ਨੂੰ ਅੱਜ ਮਾਨਯੋਗ ਅਦਾਲਤ ਵਿਚ ਪੇਸ਼ ਕੀਤਾ ਗਿਆ ਹੈ ਜਿੱਥੋਂ ਇਸ ਇਸ ਦੀ ਪੁਲਿਸ ਰਿਮਾਂਡ ਹਾਸਲ ਕੀਤੀ ਜਾਵੇਗੀ।

About the author

admin

Add Comment

Click here to post a comment