Punjabi

ਕਿਸ਼ਨਗੜ੍ਹ ਚ ਤੇਲ ਦੀਆਂ ਵਧੀਆਂ ਕੀਮਤਾਂ ਦੇ ਵਿਰੋਧ ਚ ਸੈਂਕੜੇ ਕਿਸਾਨਾਂ ਵੱਲੋਂ ਟਰੈਕਟਰਾਂ ਤੇ ਕਾਲੇ ਝੰਡੇ ਲਗਾ ਕੇ ਕੇਂਦਰ ਤੇ ਸੂਬਾ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ

ਟਰੈਕਟਰਾਂ

ਧੋਗੜੀ/ਜਲੰਧਰ 20 ਜੁਲਾਈ (ਹਰਜਿੰਦਰ ਸਿੰਘ)- ਅੱਜ ਕਿਸ਼ਨਗੜ੍ਹ ਵਿਖੇ ਦੋਆਬਾ ਕਿਸਾਨ ਸੰਘਰਸ਼ ਕਮੇਟੀ ਦੇ ਪ੍ਰਧਾਨ ਹਰਸੁਲਿੰਦਰ ਸਿੰਘ ਢਿੱਲੋਂ ਤੇ ਵਾਈਸ ਪ੍ਰਧਾਨ ਮੁਕੇਸ਼ ਚੰਦਰ ਰਾਣੀ ਭੱਟੀ ਆਦਿ ਸਮੂਹ ਮੈਂਬਰਾਂ ਦੀ ਸਰਪ੍ਰਸਤੀ ਹੇਠ ਇਲਾਕੇ ਦੇ ਸੈਂਕੜੇ ਕਿਸਾਨਾਂ ਵੱਲੋਂ ਆਪਣੇ ਟਰੈਕਟਰਾਂ ਤੇ ਕਾਲੇ ਝੰਡੇ ਲਗਾ ਕੇ ਪੈਟਰੋਲ ਤੇ ਡੀਜ਼ਲ ਦੀਆਂ ਵਧ ਰਹੀਆਂ ਕੀਮਤਾਂ ਤੇ ਫਸਲਾਂ ਦੀ ਖਰੀਦ ਦੇ ਆਰਡੀਨੈਂਸ ਦੇ ਵਿਰੋਧ ਚ ਕੇਂਦਰ ਤੇ ਸੂਬਾ ਸਰਕਾਰ ਖਿਲਾਫ ਸ਼ਾਂਤਮਈ ਰੋਸ ਪ੍ਰਦਰਸ਼ਨ ਕੀਤਾ ਗਿਆ।
ਸਥਾਨਕ ਚੌਕ ਵਿਖੇ ਸੜਕ ਦੇ ਦੋਵਾਂ ਪਾਸਿਆਂ ਤੇ ਖੜ੍ਹੇ ਕੀਤੇ ਅਨੇਕਾਂ ਟਰੈਕਟਰਾਂ ਤੇ ਕਾਲੇ ਝੰਡੇ ਲਗਾ ਕੇ ਬੈਠੇ ਕਿਸਾਨਾਂ ਨੇ ਕੇਂਦਰ ਤੇ ਸੂਬਾ ਸਰਕਾਰਾਂ ਖਿਲਾਫ ਨਾਹਰੇਬਾਜੀ ਕਰਦਿਆਂ ਰੱਜ ਕੇ ਭੜਾਸ ਕੱਢੀ ਉਨ੍ਹਾਂ ਨੇ ਫ਼ਸਲਾਂ ਦੀ ਖ਼ਰੀਦ ਸਬੰਧੀ ਜਾਰੀ ਕੀਤਾ ਆਰਡੀਨੈੱਸ ਕੈਂਸਲ ਕਰਨ ਅਤੇ ਪੈਟਰੋਲ ਡੀਜ਼ਲ ਦੀਆਂ ਵਧ ਰਹੀਆਂ ਕੀਮਤਾਂ ਨੂੰ ਘੱਟ ਕਰਨ ਕਿਸਾਨਾਂ ਦਾ ਕਰੋੜਾਂ ਰੁਪਏ ਬਣਦਾ ਗੰਨੇ ਦਾ ਬਕਾਇਆ ਤੁਰੰਤ ਦੇਣ ਸਬੰਧੀ ਆਦਿ ਮੰਗਾਂ ਸਬੰਧੀ ਡੀਐੱਸਪੀ ਕਰਤਾਰਪੁਰ ਪਰਮਿੰਦਰ ਸਿੰਘ ਮੰਡ ਨੂੰ ਮੰਗ ਪੱਤਰ ਵੀ ਦਿੱਤਾ ਗਿਆ।
ਇਸ ਮੌਕੇ ਤੇ ਪ੍ਰਧਾਨ ਹਰਸੁਲਿੰਦਰ ਸਿੰਘ ਢਿੱਲੋਂ , ਉੱਪ ਪ੍ਰਧਾਨ ਮੁਕੇਸ਼ ਚੰਦਰ ਰਾਣੀ ਭੱਟੀ ,ਹਰਿੰਦਰ ਸਿੰਘ ਰੇਰੂ ,ਦੇਵਿੰਦਰ ਸਿੰਘ, ਸੀਨੀਅਰ ਕਾਂਗਰਸੀ ਆਗੂ ਗੁਰਬਖ਼ਸ਼ ਸਿੰਘ ਨੌਂਗੱਜਾ, ਪ੍ਰਦੀਪ ਕੁਮਾਰ ਦੀਪਾ ਬੱਲਾਂ, ਕੁਲਵਿੰਦਰ ਸਿੰਘ ਟਿਵਾਣਾ ,ਚਰਨਜੀਤ ਸਿੰਘ ਫਰੀਦਪੁਰ, ਸੀਨੀਅਰ ਕਾਂਗਰਸੀ ਆਗੂ ਉਂਕਾਰ ਸਿੰਘ ਦੌਲਤਪੁਰ , ਦੀਪਕ ਸ਼ਰਮਾ, ਮੱਖਣ ਸਿੰਘ ਕਮੇਟੀ ਮੈਂਬਰ ,ਦਵਿੰਦਰ ਧਾਲੀਵਾਲ ਜਨਰਲ ਸਕੱਤਰ, ਗੁਰਮੇਲ ਸਿੰਘ ਗੇਲਾ ,ਯੋਧਾ ਸਰਮਸਤਪੁਰ, ਗੁਰਵਿੰਦਰ ਸਿੰਘ ਸੀਤਲਪੁਰ, ਅਵਤਾਰ ਸਿੰਘ ਡੱਲੀ, ਕੇਵਲ ਸਿੰਘ ਸੱਤੋਵਾਲੀ ,ਸੁਰਿੰਦਰ ਸਿੰਘ ਕਰਾੜੀ, ਚਰਨਜੀਤ ਸਿੰਘ ਜੱਫ਼ਲਾਂ, ਜਸਵਿੰਦਰ ਸਿੰਘ ਰਜਬ ,ਕਿਰਪਾਲ ਸਿੰਘ ਚਕਰਾਲਾ, ਜੋਗਿੰਦਰ ਸਿੰਘ ਚਕਰਾਲਾ, ਨਰਿੰਦਰ ਅਤੇ ਹੋਰ ਹਾਜ਼ਰ ਸਨ।