Punjabi

ਪਿੰਡ ਕੱਟੂ ਦੇ ਪਰਿਵਾਰ ਨੇ ਜ਼ਮੀਨੀ ਝਗੜੇ ਲਈ, ਜਿਲ੍ਹੇ ਦੇ ਉਚ ਅਧਿਕਾਰੀਆਂ ਨੂੰ ਦਰਖ਼ਾਸਤਾਂ ਦੇ ਕੇ ਇਨਸਾਫ਼ ਦੀ ਗੁਹਾਰ ਲਗਾਈ

ਪਿੰਡ ਕੱਟੂ

ਬਰਨਾਲਾ 20 ਜੁਲਾਈ (ਬਲਜੀਤ ਸਿੰਘ)- ਜਿਲ੍ਹਾ ਬਰਨਾਲਾ ਦੇ ਪਿੰਡ ਕੱਟੂ ਦੇ ਵਸਨੀਕ ਸਾਧੂ ਸਿੰਘ ਨੇ ਆਪਣੇ ਖੇਤ ਵਿਚ ਬੰਦ ਕੀਤੇ ਖਾਲ ਨੂੰ ਵਿਖਾਉਂਦਿਆਂ ਆਪਣੀ ਪੁਤਰੀ ਸਮੇਤ ਗੱਲਬਾਤ ਕਰਦਿਆਂ ਕਿਹਾ ਕਿ ਮੇਲਾ ਸਿੰਘ, ਹਰਦੀਪ ਸਿੰਘ ਉਰਫ਼ ਕਾਲਾ ਸਮੇਤ ਚਾਰ-ਪੰਜ ਅਣਪਛਾਤੇ ਵਿਅਕਤੀਆਂ ਵਲੋਂ ਜ਼ੱਦੀ ਜ਼ਮੀਨੀ ਨੂੰ ਨਹਿਰੀ ਪਾਣੀ ਵਾਲੇ ਖਾਲ ਨੂੰ ਕਥਿਤ ਤੌਰ ਤੇ ਧੱਕੇਸ਼ਾਹੀ ਨਾਲ ਨੇ ਢਾਹ ਦਿੱਤਾ ਹੈ। ਜਿਸ ਕਾਰਨ ਸਾਡੇ ਖੇਤ ਵਿਚ ਬੀਜੀ ਹੋਈ ਫ਼ਸਲ ਨੂੰ ਪਿਛਲੇ ਕਰੀਬ ਇੱਕ ਮਹੀਨੇ ਤੋ ਪਾਣੀ ਨਹੀਂ ਲੱਗ ਰਿਹਾ ਅਤੇ ਜਿਹੜੀ ਸਾਡੀ ਸਾਂਝੀ ਮੋਟਰ ਵਾਲਾ ਕਮਰਾ ਸੀ ਉਸਨੂੰ ਉਕਤ ਕਮਰੇ ਜਿੰਦਰਾ ਲਗਾ ਦਿੱਤਾ ਜਿਸ ਕਾਰਨ ਇਨ੍ਹਾਂ ਦੇ ਖੇਤਾਂ ਵਿਚ ਬੀਜੀ ਫ਼ਸਲ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਅੱਗੇ ਦੱਸਿਆ ਕਿ 20 ਜੂਨ 2020 ਨੂੰ ਬਲਜਿੰਦਰ ਸਿੰਘ (ਲਾਲੀ), ਕਿੰਨੂੰ ਸਿੰਘ, ਹਰਦੀਪ ਸਿੰਘ ਉਰਫ਼ ਕਾਲਾ ਅਣਪਛਾਤੇ ਵਿਅਕਤੀਆਂ ਨਾਲ ਆ ਕੇ ਸਾਡੇ ਘਰ ਦਾਖ਼ਲ ਹੋ ਕੇ ਗਾਲੀ ਗਲੋਚ ਕੀਤਾ ਅਤੇ ਬਾਹਰ ਪਈਆਂ ਇੱਟਾਂ ਸਾਡੇ ਘਰਾਂ ਵਿਚ ਚਲਾ ਦਿੱਤੀਆਂ। ਇਨ੍ਹਾਂ ਵਿਅਕਤੀਆਂ ਨੇ ਸਾਡੇ ਪਰਿਵਾਰ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ। ਹਰਪ੍ਰੀਤ ਕੌਰ ਦੇ ਅਨੁਸਾਰ ਇਨ੍ਹਾਂ ਨੇ ਜਦੋ ਪੁਲੀਸ ਕੰਟਰੋਲ ਰੂਮ ਤੇ ਫੋਨ ਕੀਤਾ ਤਾਂ ਪੁਲੀਸ ਪਹੁੰਚੀ ਅਤੇ ਮੌਕਾ ਵੇਖ ਕੇ ਚਲੀ ਗਈ। ਉਕਤ ਵਾਪਰੀਆਂ ਘਟਨਾਵਾਂ ਸਬੰਧੀ ਉਕਤ ਪੀੜਤ ਪਰਿਵਾਰਕ ਮੈਂਬਰਾਂ ਨੇ ਪਹਿਲਾਂ ਥਾਣਾ ਧਨੌਲਾ, 4 ਜੁਲਾਈ 2020 ਨੂੰ ਐਸ.ਐਸ.ਪੀ. ਬਰਨਾਲਾ ਅਤੇ 16 ਜੁਲਾਈ 2020 ਨੂੰ ਡਿਪਟੀ ਕਮਿਸ਼ਨਰ ਬਰਨਾਲਾ ਦਰਖ਼ਾਸਤ ਦੇ ਚੁੱਕੇ ਹਨ ਪਰ ਅਜੇ ਤੱਕ ਕੋਈ ਕਾਰਵਾਈ ਅਮਲ ਵਿਚ ਨਹੀਂ ਲਿਆਂਦੀ ਗਈ ਜਦਕਿ ਉਕਤ ਵਿਅਕਤੀਆਂ ਵਲੋਂ ਸਾਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਪੀੜਤ ਪਰਿਵਾਰ ਨੇ ਜ਼ਿਲ੍ਹਾ ਪ੍ਰਸਾਸ਼ਨ ਅਤੇ ਪੰਜਾਬ ਸਰਕਾਰ ਤੋਂ ਇਨਸਾਫ਼ ਦੀ ਮੰਗ ਕੀਤੀ ਹੈ। ਉਕਤ ਮਾਮਲੇ ਦੀ ਜਾਂਚ ਕਰ ਰਹੇ ਏ.ਐਸ.ਆਈ. ਧਨੌਲਾ ਹਰਦੀਪ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਉਹ ਅਦਾਲਤ ਵਿਚ ਗਏ ਹੋਏ ਹਨ ਆਖ ਕੇ ਫੋਨ ਕੱਟ ਦਿੱਤਾ।

About the author

admin

Add Comment

Click here to post a comment