Punjabi

ਜ਼ਬਰਦਸਤੀ ਸੰਬੰਧ ਬਣਾਉਣ ਲਈ ਆਟੋ ਚਾਲਕ ਤੇ ਪਾਇਆ ਦਬਾਅ

ਆਟੋ ਚਾਲਕ

ਧੋਗੜੀ/ਜਲੰਧਰ 20 ਜੁਲਾਈ (ਹਰਜਿੰਦਰ ਸਿੰਘ)- ਥਾਣਾ ਆਦਮਪੁਰ ਦੇ ਅਧੀਨ ਚੌਕੀ ਅਲਾਵਲਪੁਰ ਦੇ ਏਐੱਸਆਈ ਪਰਮਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਪੱਤਰਕਾਰ ਨੂੰ ਦੱਸਿਆ ਕਿ ਇਹ ਗਿਰੋਹ ਕਾਫੀ ਸਮੇਂ ਤੋਂ ਭੋਲੇ ਭਾਲੇ ਲੋਕਾਂ ਨੂੰ ਲੁੱਟ ਦਾ ਸ਼ਿਕਾਰ ਬਣਾ ਰਿਹਾ.ਚੌਕੀ ਇੰਚਾਰਜ ਪਰਮਜੀਤ ਸਿੰਘ ਨੇ ਦੱਸਿਆ ਕਿ ਬਲਜੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਬੱਲੋਵਾਲ ਥਾਣਾ ਭੋਗਪੁਰ ਜ਼ਿਲਾ ਜਲੰਧਰ ਨੇ 18-7-2020 ਨੂੰ ਰਾਤ ਆਪਣੇ ਆਟੋ ਤੇ ਕਿਸੇ ਨਿੱਜੀ ਕੰਮ ਕੰਮ ਕਰਕੇ ਵਾਪਸ ਆਪਣੇ ਘਰ ਮੁੜਕੇ ਆ ਰਿਹਾ ਸੀ ਜਿੱਥੇ ਕਿ ਨੈਸ਼ਨਲ ਹਾਈਵੇ ਤੇ ਪੈਂਦੇ ਬਿਆਸ ਪਿੰਡ ਕੋਲ ਲਾਜਵੰਤੀ ਪੰਪ ਲਾਗੇ ਦੋ ਔਰਤਾਂ ਟਾਰਚ ਮਾਰ ਕੇ ਰੁਕਣ ਦਾ ਇਸ਼ਾਰਾ ਕੀਤਾ। ਜਿਸ ਨੂੰ ਬਲਜੀਤ ਸਿੰਘ ਵੱਲੋਂ ਇਨਸਾਨੀਅਤ ਤੌਰ ਤੇ ਆਟੋ ਨੂੰ ਮਦਦ ਲਈ ਰੋਕ ਲਿਆ ਗਿਆ। ਜਿੱਥੇ ਕਿ ਔਰਤਾਂ ਵੱਲੋਂ ਸਰੀਰਕ ਸੰਬੰਧ ਬਣਾਉਣ ਦਾ ਦਬਾਅ ਪਾਉਂਦੇ ਹੋਏ ਇੱਕ ਹਜ਼ਾਰ ਰੁਪਏ ਦੀ ਮੰਗ ਕੀਤੀ ਗਈ ਅਤੇ ਆਪਣੇ ਏਸ਼ੀਆ ਮੁਤਾਬਕ ਸੰਬੰਧ ਬਣਾਉਣ ਲਈ ਦਬਾਅ ਪਾਇਆ ਗਿਆ। ਜਦੋਂ ਇਨ੍ਹਾਂ ਗੱਲਾਂ ਦਾ ਆਟੋ ਚਾਲਕ ਵੱਲੋਂ ਵਿਰੋਧ ਕੀਤਾ ਗਿਆ ਤਾਂ ਔਰਤਾਂ ਨੇ ਆਪਣੇ ਨਾਲ ਦੇ ਸਾਥੀਆਂ ਨੂੰ ਆਵਾਜ਼ ਮਾਰੀ ਜਿਨ੍ਹਾਂ ਨੂੰ ਇਸ ਨਾਵਾਂ ਨਾਲ ਪੁਕਾਰਿਆ ਗਿਆ ਜੱਗਾ .ਸ਼ੰਮੀ .ਸਾਬੀ .ਜਿਨ੍ਹਾਂ ਵਿੱਚੋਂ ਸ਼ੰਮੀ ਨੇ ਔਰਤ ਦਾ ਭੇਸ ਬਣਾਇਆ ਹੋਇਆ ਸੀ। ਜਿਨ੍ਹਾਂ ਪੂਰੇ ਗਰੋਹ ਵੱਲੋਂ ਆਟੋ ਚਾਲਕ ਨੂੰ ਸਰੀਰਕ ਸੰਬੰਧ ਬਣਾਉਣ ਲਈ ਦਬਾਅ ਪਾਇਆ ਗਿਆ। ਔਰਤਾਂ ਵੱਲੋਂ ਜ਼ਬਰਦਸਤੀ ਅਤੇ ਛੇੜਖਾਨੀ ਦੀ ਧਮਕੀ ਵੀ ਦਿੱਤੀ ਗਈ। ਜਿਸ ਦੇ ਕਾਰਨ ਆਟੋ ਚਾਲਕ ਨੇ ਆਪਣੀ ਜੇਬ ਚੋਂ ਇੱਕ ਹਜ਼ਾਰ ਰੁਪਏ ਦੇ ਕੇ ਖਹਿੜਾ ਛੁਡਾਇਆ ਅਤੇ ਆਟੋ ਚਾਲਕ ਨੂੰ ਜਾਣ ਨੂੰ ਕਿਹਾ ਅਤੇ ਧਮਕੀ ਦਿੱਤੀ ਕਿ ਪੁਲਿਸ ਜਾਂ ਕਿਸੇ ਹੋਰ ਨਾਲ ਗੱਲ ਕੀਤੀ ਤਾਂ ਅਸੀਂ ਤੈਨੂੰ ਫੇਰ ਘੇਰ ਲਵਾਂਗੇ। ਇਸੇ ਤਰ੍ਹਾਂ ਆਟੋ ਚਾਲਕ ਆਪਣੇ ਘਰ ਨੂੰ ਚਲਾ ਗਿਆ ਅਤੇ ਦੂਜੇ ਦਿਨ ਉਨ੍ਹਾਂ ਦੀ ਭਾਲ ਵਿੱਚ ਲੱਗਾ ਰਿਹਾ ਪੜਤਾਲ ਕਰਨ ਦੌਰਾਨ ਉਸ ਨੂੰ ਪਤਾ ਲੱਗਾ ਕਿ ਔਰਤ ਦਾ ਨਾਂ ਸੰਦੀਪ ਕੌਰ ਪਤਨੀ ਗੁਰਵਿੰਦਰ ਸਿੰਘ ਵਾਸੀ ਦਿਆ ਥਾਣਾ ਰਾਜਪੂਤ ਥਾਣਾ ਵੱਡੀ ਮਾਨੋ ਚਾਹਲ ਜ਼ਿਲ੍ਹਾ ਅੰਮ੍ਰਿਤਸਰ ਜੋ ਕਿ ਕੁੱਕੜ ਪਿੰਡ ਜ਼ਿਲ੍ਹਾ ਜਲੰਧਰ ਵਿੱਚ ਕਿਰਾਏ ਤੇ ਰਹਿ ਰਹੀ ਸੀ। ਦੂਜੀ ਸਾਥਣ ਬਲਜੀਤ ਕੌਰ ਵਾਸੀ ਲੁਧਿਆਣਾ ਅਤੇ ਸਾਥੀ ਜਗਜੀਤ ਸਿੰਘ ਉਰਫ ਜੱਗਾ ਪੁੱਤਰ ਅਜੇ ਸਿੰਘ ਵਾਸੀ ਪਿੰਡ ਬੱਲਾਂ ਹਲਕਾ ਕਰਤਾਰਪੁਰ ਜ਼ਿਲ੍ਹਾ ਜਲੰਧਰ ਅਤੇ ਰਮੇਸ਼ ਕੁਮਾਰ ਉਰਫ ਸਾਬੀ ਪੁੱਤਰ ਰਜਿੰਦਰ ਕੁਮਾਰ ਵਾਸੀ ਸਮਸਤਪੁਰ ਥਾਣਾ ਮਕਸੂਦਾਂ ਜ਼ਿਲ੍ਹਾ ਜਲੰਧਰ ਅਤੇ ਵਰਿੰਦਰ ਕੁਮਾਰ ਉਰਫ ਸ਼ੰਮੀ ਵਾਸੀ ਸੰਘਵਾਲ ਥਾਣਾ ਕਰਤਾਰਪੁਰ ਜ਼ਿਲ੍ਹਾ ਜਲੰਧਰ ਪਹਿਚਾਣ ਹੋਈ। ਜਿਨ੍ਹਾਂ ਚੋਂ ਅਲਾਵਲਪੁਰ ਪੁਲਸ ਚੌਕੀ ਪੁਲਸ ਪਾਰਟੀ ਵੱਲੋਂ ਵਰਿੰਦਰ ਕੁਮਾਰ ਉਰਫ਼ ਸ਼ੰਮੀ ਅਤੇ ਸੰਦੀਪ ਕੌਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ ਰਿਮਾਂਡ ਲਈ ਗਈ ਅਤੇ ਬਾਕੀਆਂ ਦੀ ਭਾਲ ਜਾਰੀ ਹੈ।