Punjabi

ਦੇਵ ਅਤੇ ਸਾਕਸ਼ੀ ਦੋਵਾਂ ਭੈਣ ਭਰਾਵਾਂ ਨੇ ਕੀਤਾ ਮਾਤਾ-ਪਿਤਾ ਦਾ ਨਾਮ ਰੌਸ਼ਨ

ਦੇਵ

ਜਲੰਧਰ 16 ਜੁਲਾਈ (ਜਸਵਿੰਦਰ ਸਿੰਘ ਆਜ਼ਾਦ)- ਸੀ .ਬੀ .ਐਸ. ਸੀ ਦੁਆਰਾ ਦਸਵੀਂ ਸ਼੍ਰੇਣੀ ਦੇ ਘੋਸ਼ਿਤ ਨਤੀਜਿਆਂ ਵਿੱਚ ਸਤਲੁਜ ਪਬਲਿਕ ਸਕੂਲ ਦੀ ਵਿਦਿਆਰਥਣ ਸਾਕਸ਼ੀ ਨੇ 94.4 ਫੀਸਦੀ ਅੰਕ ਲੈਕੇ ਸਫਲਤਾ ਹਾਸਲ ਕੀਤੀ। ਸਾਕਸ਼ੀ ਡਾਕਟਰ ਬਣਕੇ ਸਮਾਜ ਸੇਵਾ ਕਰਨਾ ਚਾਹੁੰਦੀ ਹੈ। ਉਸਨੇ ਆਪਣੀ ਸਫਲਤਾ ਮਾਤਾ – ਪਿਤਾ, ਦਾਦਾ ਜੀ ਅਤੇ ਅਧਿਆਪਕਾਂ ਨੂੰ ਦਿੱਤਾ। ਉੱਥੇ ਉੱਥੇ ਹੀ ਦੇਵ ਨੇ ਬਾਰਵੀਂ ਵਿੱਚੋ ਨਿਵੇਦਿਤਾ ਸੀਨੀਅਰ ਸੈਕੰਡਰੀ ਸਕੂਲ ਦੇ ਸਾਇੰਸ ਸਟ੍ਰੀਮ ਵਿੱਚੋਂ 94 ਫੀਸਦੀ ਅੰਕ ਲੈਕੇ ਪਹਿਲਾਂ ਸਥਾਨ ਹਾਸਲ ਕੀਤਾ। ਦੇਵ ਆਈ.ਆਈ. ਟੀ ਦੀ ਤਿਆਰੀ ਕਰ ਰਿਹਾ ਹੈ। ਉਹ ਅਬਦੁਲ ਕਲਾਮ ਜੀ ਅਤੇ ਆਪਣੇ ਦਾਦਾ ਜੀ ਏ.ਰਾਮ ਤੋਂ ਪ੍ਰਭਾਵਿਤ ਹੈ ਜੋ ਕਿ ਏਅਰ ਫੋਰਸ ਤੋਂ ਸੇਵਾ ਮੁਕਤ ਹਨ। ਪਿਤਾ ਰਾਕੇਸ਼ ਅਤੇ ਮਾਤਾ ਕਰਮਜੀਤ ਦਿਉਣ ਐਲਨਾਬਾਦ (ਪੰਜਾਬੀ ਲੇਖਿਕਾ, ਆਰ.ਜੇ) ਨੇ ਕਿਹਾ,” ਉਹਨਾਂ ਨੂੰ ਆਪਣੇ ਦੋਵਾਂ ਬੱਚਿਆਂ ਦੀ ਸਫਲਤਾ ਤੇ ਮਾਣ ਹੈ। ਦੋਵੇਂ ਬੱਚੇ ਮਿਹਨਤੀ ਹਨ ਅਤੇ ਸਮਾਂ ਸਾਰਨੀ ਨੂੰ ਬਹੁਤ ਮਹੱਤਵ ਦਿੰਦੇ ਹਨ।”

About the author

admin

Add Comment

Click here to post a comment